CBI_files_charg16227ਸਿੱਖਾਂ ਦੇ ਕਾਤਲ 47 ਪੁਲਿਸ ਵਾਲਿਆਂ ਨੂੰ ਉਮਰ ਕੈਦ
ਯੂਪੀ ਦੀ ਪੁਲਿਸ ਨੇ 25 ਸਾਲ ਪਹਿਲਾਂ 10 ਸਿੱਖਾਂ ਨੂੰ ਅੱਤਵਾਦੀ ਕਰਾਰ ਦੇ ਕੇ ਫਰਜ਼ੀ ਮੁਕਾਬਲੇ ‘ਚ ਮਾਰ ਦਿੱਤਾ ਸੀ
ਲਖਨਊ : ਯੂਪੀ ਦੇ ਪੀਲੀਭੀਤ ਫਰਜੀ ਮੁਕਾਬਲੇ ਮਾਮਲੇ ਵਿਚ 47 ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲਖਨਊ ਦੀ ਸੀਬੀਆਈ ਕੋਰਟ ਨੇ ਇਹ ਅਹਿਮ ਫੈਸਲਾ ਸੁਣਾਇਆ ਹੈ। 25 ਸਾਲ ਪਹਿਲਾਂ ਯੂਪੀ ਪੁਲਿਸ ਨੇ 10 ਸਿੱਖਾਂ ਨੂੰ ਅੱਤਵਾਦੀ ਕਰਾਰ ਦੇ ਕੇ ਫਰਜੀ ਮੁਕਾਬਲੇ ਵਿਚ ਮਾਰਿਆ ਸੀ। ਕੁੱਲ 57 ਮੁਲਜ਼ਮਾਂ ਵਿਚੋਂ 10 ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਦਰਅਸਲ 25 ਸਾਲ ਪਹਿਲਾਂ 12 ਜੁਲਾਈ 1991 ਨੂੰ ਸਿੱਖ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਨੂੰ ਪੁਲਿਸ ਨੇ ਘੇਰਿਆ ਸੀ। ਪੁਲਿਸ ਵਾਲਿਆਂ ਨੇ ਤਰੱਕੀਆਂ ਤੇ ਇਨਾਮ ਲੈਣ ਲਈ 10 ਸਿੱਖ ਨੌਜਵਾਨਾਂ ਨੂੰ ਬੱਸ ਵਿਚੋਂ ਉਤਾਰ ਕੇ ਅੱਤਵਾਦੀ ਕਰਾਰ ਦਿੰਦਿਆਂ ਫਰਜ਼ੀ ਮੁਕਾਬਲੇ ਵਿਚ ਮਾਰ ਦਿੱਤਾ ਸੀ। ਪੀੜਤ ਪਰਿਵਾਰਾਂ ਨੇ ਇਨਸਾਫ ਲਈ ਲੰਬੀ ਕਾਨੂੰਨੀ ਲੜਾਈ ਲੜੀ ਤੇ ਆਖਰ ਇਨਸਾਫ ਮਿਲ ਹੀ ਗਿਆ। ਮ੍ਰਿਤਕਾਂ ਵਿੱਚ ਅੱਠ ਨੌਜਵਾਨ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਸਨ। ਅਦਾਲਤ ਨੇ ਪਿਛਲੀ ਸੁਣਵਾਈ ਦੌਰਾਨ ਹੀ 47 ਪੁਲਿਸ ਕਰਮੀਆਂ ਨੂੰ ਦੋਸ਼ੀ ਐਲਾਨ ਦਿੱਤਾ ਸੀ। ਹਾਲਾਂਕਿ ਮਾਮਲੇ ਵਿਚ 57 ਪੁਲਿਸ ਵਾਲੇ ਸ਼ਾਮਲ ਸਨ ਪਰ 10 ਦੀ ਟ੍ਰੈਲ ਦੌਰਾਨ ਹੀ ਮੌਤ ਹੋ ਚੁੱਕੀ ਹੈ।
ਪੀੜਤ ਪਰਿਵਾਰਾਂ ਵੱਲੋਂ ਲੜੀ ਗਈ ਕਾਨੂੰਨੀ ਲੜਾਈ ਦੌਰਾਨ 25 ਸਾਲ ਬਾਅਦ ਸੀਬੀਆਈ ਅਦਾਲਤ ਨੇ ਇਸ ਕਾਂਡ ਵਿਚ ਪੁਲਿਸ ਕਰਮੀਆਂ, ਜਿਸ ਵਿੱਚ ਡੀਆਈਜੀ, ਐਸਐਸਪੀ, ਡੀਐਸਪੀ ਅਤੇ ਹੋਰ ਹੇਠਲੇ ਪੱਧਰ ਦੇ ਪੁਲਿਸ ਕਰਮੀਂ ਸ਼ਾਮਿਲ ਹਨ, ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਇਆ ਹੈ।

LEAVE A REPLY