5ਕਿਹਾ, ਇਸਮਾਲਿਕ ਸਟੇਟ ਨੂੰ ਖਤਮ ਕਰਨਾ ਉਹਨਾਂ ਦਾ ਹੈ ਪ੍ਰਮੁੱਖ ਏਜੰਡਾ
ਵਾਈਟ ਹਾਊਸ ‘ਚ ਦੇਸ਼ ਦੇ ਪ੍ਰਮੁੱਖ ਅਫਸਰਾਂ ਨਾਲ ਕੀਤੀ ਗੱਲਬਾਤ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਖਿਆ ਕਿ ਇਸਲਾਮਿਕ ਸਟੇਟ ਨੂੰ ਖ਼ਤਮ ਕਰਨਾ ਉਨ੍ਹਾਂ ਦਾ ਪ੍ਰਮੁੱਖ ਏਜੰਡਾ ਹੈ। ਵਾਈਟ ਹਾਊਸ ਵਿੱਚ ਦੇਸ਼ ਦੇ ਪ੍ਰਮੁੱਖ ਸੈਨਿਕ ਅਫ਼ਸਰਾਂ ਨਾਲ ਗੱਲਬਾਤ ਕਰਦਿਆਂ ਓਬਾਮਾ ਨੇ ਆਖਿਆ ਕਿ ਆਈ.ਐਸ. ਦੇ ਵਿੱਤੀ ਸਰੋਤਾਂ ਨੂੰ ਤੋੜਨਾ ਤੇ ਉਸ ਦੇ ਢਾਂਚੇ ਨੂੰ ਤੋੜਨ ਵਿੱਚ ਉਨ੍ਹਾਂ ਨੂੰ ਲਗਾਤਾਰ ਕਾਮਯਾਬੀ ਮਿਲ ਰਹੀ ਹੈ।  ਓਬਾਮਾ ਨੇ ਆਖਿਆ ਕਿ ਇਰਾਕ ਤੇ ਸੀਰੀਆ ਵਿੱਚੋਂ ਆਈ.ਐਸ. ਦੇ ਪੈਰ ਉਖੜਨੇ ਸ਼ੁਰੂ ਹੋ ਗਏ ਹਨ। ਇਸ ਲਈ ਅਮਰੀਕਾ ਦੀ ਆਈ.ਐਸ. ਖ਼ਿਲਾਫ਼ ਕਾਰਵਾਈ ਜਾਰੀ ਹੈ ਤੇ ਪੂਰੀ ਤਰ੍ਹਾਂ ਇਸ ਦਹਿਸ਼ਤਗਰਦੀ ਸੰਗਠਨ ਨੂੰ ਖ਼ਤਮ ਕਰਕੇ ਦਮ ਲਵਾਂਗੇ।

LEAVE A REPLY