4ਅਜੀਬੋ ਗਰੀਬ ਘਟਨਾਵਾਂ ਆਉਣ ਲੱਗੀਆਂ ਸਾਹਮਣੇ
ਸ਼ਰਾਬ ਨਾ ਮਿਲਣ ਕਰਕੇ ਕੋਈ ਪ੍ਰੇਸ਼ਾਨ ਹੈ, ਕੋਈ ਬੇਚੈਨ, ਕੋਈ ਬੇਹੋਸ਼ ਹੋ ਕੇ ਡਿੱਗ ਰਿਹਾ ਹੈ ਅਤੇ ਕੋਈ ਘਰ ਵਿਚ ਪਈ ਸਾਬਣ ਖਾਣ ਲਈ ਮਜਬੂਰ ਹੋਇਆ ਹੈ
ਪਟਨਾ : ਬਿਹਾਰ ਵਿਚ ਪੂਰਨ ਸ਼ਰਾਬਬੰਦੀ ਦਾ ਅਸਰ ਦਿੱਸਣ ਲੱਗਾ ਹੈ। ਸ਼ਰਾਬ ਨੂੰ ਲੈ ਕੇ ਹੋਣ ਵਾਲੀਆਂ ਘਟਨਾਵਾਂ ਵਿਚ ਵੱਡੀ ਗਿਰਾਵਟ ਆਈ ਹੈ। ਇਸੇ ਦੇ ਨਾਲ ਹੀ ਸ਼ਰਾਬ ਦੀ ਪਾਬੰਦੀ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਸ਼ਰਾਬਬੰਦੀ ਦਾ ਸਾਈਡ ਇਫੈਕਟ ਵੀ ਨਜ਼ਰ ਆਉਣ ਲੱਗਾ ਹੈ। ਕਿਤੇ ਕਾਰਟੂਨ ਬਣ ਰਹੇ ਹਨ ਤੇ ਕਿਤੇ ਅਜੀਬੋ ਗਰੀਬ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕੋਈ ਸ਼ਰਾਬ ਨਾ ਮਿਲਣ ਕਰਕੇ ਬੇਹੱਦ ਪ੍ਰੇਸ਼ਾਨ ਹੈ ਤੇ ਕੋਈ ਸ਼ਰਾਬ ਨਾ ਮਿਲਣ ਕਾਰਨ ਇੰਨਾ ਬੈਚੇਨ ਹੋ ਗਿਆ ਹੈ ਕਿ ਬੇਹੋਸ਼ੀ ਨਾਲ ਡਿੱਗ ਪਿਆ ਹੈ।
ਇਕ ਅਜੀਬ ਘਟਨਾ ਵੀ ਸਾਹਮਣੇ ਆਈ ਹੈ ਕਿ ਗਿਆਸੂਦੀਨ ਨਾਮੀ ਵਿਅਕਤੀ ਘੋਰ ਸ਼ਰਾਬੀ ਵਾਂਗ ਵਿਹਾਰ ਕਰ ਰਿਹਾ ਹੈ। ਉਹ ਘਰ ਵਿਚ ਪਈ ਸਾਬਣ ਖਾਣ ਲੱਗਾ ਹੈ। ਘਰ ਵਾਲਿਆਂ ਨੇ ਉਸ ਨੂੰ ਕਿਸੇ ਤਰ੍ਹਾਂ ਨਸ਼ਾ ਕੇਂਦਰ ਵਿਚ ਦਾਖਲ ਕਰਵਾਇਆ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦਾ ਸੇਵਨ ਛੱਡਣ ਨਾਲ ਬਿਹਾਰ ਪੁਲਿਸ ਦੇ ਇੱਕ ਮੁਲਾਜ਼ਮ ਰਘੂਨੰਦਨ ਬੇਸਰਾ ਦੀ ਤਬੀਅਤ ਖਰਾਬ ਹੋ ਗਈ। ਉਹ ਬੇਹੋਸ਼ ਹੋ ਕੇ ਡਿੱਗ ਪਿਆ। ਇਸ ਤਰ੍ਹਾਂ ਬਿਹਾਰ ਵਿਚ ਸ਼ਰਾਬੀ ਵੱਡੀ ਗਿਣਤੀ ਵਿਚ ਨਸ਼ਾ ਕੇਂਦਰਾਂ ਤੇ ਹਸਪਤਾਲਾਂ ਵਿਚ ਦਾਖਲ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਬਿਹਾਰ ਵਿਚ ਸ਼ਰਾਬ ‘ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਸੀ।

LEAVE A REPLY