10ਭਾਰਤੀ ਮੂਲ ਦੇ 10 ਅਮਰੀਕੀ ਨਾਗਰਿਕਾਂ ਸਮੇਤ 21 ਵਿਅਕਤੀ ਗ੍ਰਿਫਤਾਰ
ਵਾਸ਼ਿੰਗਟਨ : ਅਮਰੀਕਾ ਦੀ ਪੁਲਿਸ ਨੇ ਦੇਸ਼ ਵਿੱਚ ਚੱਲ ਰਹੇ ਵੀਜ਼ਾ ਧੋਖਾਧੜੀ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ 10 ਅਮਰੀਕੀ ਨਾਗਰਿਕਾਂ ਸਮੇਤ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਬਕਾਇਦਾ ਸਟਿੰਗ ਅਪ੍ਰੇਸ਼ਨ ਵੀ ਕੀਤਾ ਗਿਆ, ਜਿਸ ਵਿੱਚ ਇਹ ਸਾਰੇ ਵਿਅਕਤੀ ਫਸ ਗਏ। ਅਮਰੀਕੀ ਪੁਲਿਸ ਅਨੁਸਾਰ ਜਾਅਲੀ ਯੂਨੀਵਰਸਿਟੀ ਬਣਾ ਕੇ ਇਹ ਵਿਅਕਤੀ ਵਿਦਿਆਰਥੀ ਤੇ ਵਰਕ ਵੀਜ਼ਾ ਵੇਚਦੇ ਸਨ। ਹੁਣ ਤੱਕ ਇਨ੍ਹਾਂ ਨੇ ਇਕ ਹਜ਼ਾਰ ਵਿਦੇਸ਼ੀਆਂ ਨੂੰ ਵੀਜ਼ਾ ਜਾਰੀ ਕਰਕੇ ਅਮਰੀਕਾ ਬੁਲਾਇਆ ਵੀ ਹੈ।
ਨਿਊਜਰਸੀ ਦੇ ਆਟਰਨੀ ਪਾਲ ਜੇ ਫਿਸਮੈਨ ਨੇ ਦੱਸਿਆ ਕਿ ਇਸ ਲਈ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਖ਼ਾਸ ਤੌਰ ਉੱਤੇ ਨਿਊਯਾਰਕ, ਨਿਊਜਰਸੀ, ਵਾਸ਼ਿੰਗਟਨ ਤੇ ਵਰਜੀਨੀਆ ਵਿੱਚ ਪੁਲਿਸ ਨੇ ਸਬੂਤ ਇਕੱਠੇ ਕਰਨ ਤੋਂ ਬਾਅਦ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਅਮਰੀਕੀ ਪੁਲਿਸ ਨੇ ਜਾਅਲੀ ਵੀਜ਼ੇ ਦੇ ਇਸ ਘੁਟਾਲੇ ਤੋਂ ਪਰਦਾ ਚੁੱਕਣ ਲਈ ਬਕਾਇਦਾ ਇਨ੍ਹਾਂ ਵਿਅਕਤੀਆਂ ਦਾ ਸਟਿੰਗ ਅਪ੍ਰੇਸ਼ਨ ਵੀ ਕੀਤਾ।

LEAVE A REPLY