1ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਜੂਨ ਮਹੀਨੇ ਫਰਾਂਸ ਦੇ ਰਾਜਦੂਤ ਨੂੰ ਸੌਂਪ ਦਿੱਤਾ ਜਾਵੇਗਾ
ਚੰਡੀਗੜ : ਪੰਜਾਬ ਸਰਕਾਰ ਮਹਾਨ ਸਿੱਖ ਯੋਧੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਜੂਨ ਮਹੀਨੇ ਭਾਰਤ ਵਿਚ ਫਰਾਂਸ ਦੇ ਰਾਜਦੂਤ ਨੂੰ ਸੌਂਪ ਦਿੱਤਾ ਜਾਵੇਗਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਨਰਲ ਜੀਨ ਫਰੈਂਕੋਇਸ ਐਲਾਰਡ ਦੀ ਫਰਾਂਸ ਵਿਚ ਜਨਮ ਭੂਮੀ ਸੈਂਟ-ਟ੍ਰੋਪੇਜ਼ ਵਿਖੇ ਸਥਾਪਤ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਆਪਣੇ ਨਿਵਾਸ ਸਥਾਨ ‘ਤੇ ਇਕ ਮੀਟਿੰਗ ਦੌਰਾਨ ਸੈਂਟ-ਟ੍ਰੋਪੇਜ਼ ਦੇ ਡਿਪਟੀ ਮੇਅਰ ਸ੍ਰੀ ਹੈਨਰੀ ਐਲਾਰਡ ਦੀ ਅਗਵਾਈ ਵਿਚ ਦੌਰੇ ‘ਤੇ ਆਏ ਇਕ ਵਫਦ ਨੂੰ ਇਹ ਜਾਣਕਾਰੀ ਦਿੱਤੀ ਜੋ ਕਿ ਜਨਰਲ ਐਲਾਰਡ ਦੇ ਪਰਿਵਾਰ ਵਿੱਚੋਂ ਹਨ।
ਇਸ ਦੌਰਾਨ ਸੀ੍ਰ ਹੈਨਰੀ ਐਲਾਰਡ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਜਨਰਲ ਐਲਾਰਡ ਦੀ ਚੌਥੀ ਪੀੜ•ੀ ਵਿਚੋਂ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ 17 ਸਤੰਬਰ, 2016 ਨੂੰ ਸੈਂਟ-ਟ੍ਰੋਪੇਜ਼ ਵਿਖੇ ਸਥਾਪਤ ਕੀਤਾ ਜਾਵੇਗਾ। ਇਹ ਬੁੱਤ ਪੰਜਾਬ ਅਤੇ ਫਰਾਂਸ ਦੇ ਲੋਕਾਂ ਵਿਚ ਆਪਸੀ ਤੰਦਾਂ ਨੂੰ ਮਜ਼ਬੂਤ ਕਰੇਗਾ ਅਤੇ ਦੋਵਾਂ ਖਿੱਤਿਆਂ ਦੇ ਲੋਕਾਂ ਵਿਚ ਮੋਹ ਪਿਆਰ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੇਗਾ। ਉਨ•ਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਜਨਰਲ ਐਲਾਰਡ ਨੇ ਜਨਰਲ ਵੈਂਟੂਰਾ (ਇਟਲੀ) ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸੇਵਾ ਕੀਤੀ। ਦੋਵਾਂ ਨੇ ਆਪਣੇ ਰਣਨੀਤਕ ਤਜਰਬਿਆਂ ਨਾਲ ਇਸ ਫੌਜ ਦੇ ਆਧੁਨਿਕੀਕਰਨ ਵਿਚ ਵੱਡਾ ਯੋਗਦਾਨ ਦਿੱਤਾ ਅਤੇ ਇਹ ਫੌਜ ‘ਫੌਜ-ਏ-ਖਾਸ’ ਅਖਵਾਈ। ਇਸ ਮੌਕੇ ਉਤੇ ਸੈਂਟ-ਟ੍ਰੋਪੇਜ਼ ਸੈਰ-ਸਪਾਟੇ ਦੇ ਡਾਇਰੈਕਟਰ ਸ੍ਰੀ ਕਲੌਡ ਮੈਨਿਸਕਾਲਕੋ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੈਂਟ-ਟ੍ਰੋਪੇਜ਼ ਬਹੁਤ ਮਹੱਤਵਪੂਰਨ ਸੈਰ-ਸਪਾਟੇ ਦਾ ਸਥਾਨ ਹੈ ਜਿਥੇ ਹਰ ਸਾਲ ਤਕਰੀਬਨ 6.5 ਮਿਲੀਅਨ ਸੈਲਾਨੀ ਆਉਂਦੇ ਹਨ।
ਫਰਾਂਸ ਦੇ ਵਫਦ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਬੁੱਤ ਦੀ ਸਥਾਪਨਾ ਲਈ ਸੂਬਾ ਸਰਕਾਰ ਦੀ ਨੁਮਾਇੰਦਗੀ ਕਰਨ ਲਈ ਸੂਬੇ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ-ਸਪਾਟਾ ਮੰਤਰੀ ਸ੍ਰੀ ਸੋਹਣ ਸਿੰਘ ਠੰਡਲ ਨੂੰ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਨਾਲ ਸਥਾਪਨਾ ਸਮਾਰੋਹ ਵਿਚ ਜਾਣ ਲਈ ਆਖਿਆ ਹੈ। ਉਨ•ਾਂ ਉਮੀਦ ਪ੍ਰਗਟ ਕੀਤੀ ਕਿ ਇਹ ਵਿਲੱਖਣ ਪਹਿਲਕਦਮੀ ਭਾਰਤ ਅਤੇ ਫਰਾਂਸ ਖਾਸ ਕਰ ਫਰਾਂਸ ਅਤੇ ਪੰਜਾਬ ਵਿਚਕਾਰ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ ਜਿਥੇ ਕਿ ਜਨਰਲ ਐਲਾਰਡ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਵਿਲੱਖਣ ਯੋਗਦਾਨ ਦਿੱਤਾ ਹੈ। ਸ. ਬਾਦਲ ਨੇ ਕਿਹਾ ਕਿ ਸੈਂਟ-ਟ੍ਰੋਪੇਜ਼ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਣ ਦੇ ਨਾਲ ਸਿੱਖ ਇਤਿਹਾਸ ਵਿਚ ਹੋਰ ਅਹਿਮ ਘਟਨਾ ਜੁੜ ਜਾਵੇਗੀ।

LEAVE A REPLY