5ਚੰਡੀਗੜ : ਪੰਜਾਬ ਸਰਕਾਰ ਵੱਲੋਂ ਰਾਤ ਵੇਲੇ ਕੰਬਾਈਨ ਨਾਲ ਕਣਕ ਦੀ ਫਸਲ ਕੱਟਣ ਤੇ ਪਾਬੰਦੀ ਲਗਾਈ ਗਈ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਪਾਬੰਦੀ  ਰਾਤ 7.00  ਵਜੇ ਤੋ ਸਵੇਰੇ 7.00 ਵਜੇ ਤੱਕ 31 ਮਈ 2016 ਤੱਕ ਲਾਗੂ ਰਹੇਗੀ । ਕਣਕ ਦੀ ਕਟਾਈ ਤੋਂ ਬਾਅਦ ਉਸ ਦੀ ਰਹਿੰਦ ਨੂੰ ਸਾੜਨ ਤੇ ਵੀ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਫੌਜਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਇਹ ਹੁਕਮ ਜਾਰੀ ਕੀਤੇ ਹਨ। ਕਣਕ ਦੀ ਫਸਲ ਤੇ ਰਾਤ ਵੇਲੇ ਤਰੇਲ ਪੈਣ ਕਰਕੇ ਫਸਲ ਵਿੱਚ ਨਮੀ ਸਮਾਅ ਜਾਂਦੀ ਹੈ ਜਿਸ ਕਰ ਕੇ ਫਸਲ ਦੀ ਕਟਾਈ ਉਪਰ ਮਾੜਾ ਅਸਰ ਪੈਂਦਾ ਹੈ ਅਤੇ ਖ੍ਰੀਦ ਏਜੰਸੀਆਂ ਵੱਲੋ ਕਿਸਾਨਾਂ ਨੂੰ ਉਹਨਾਂ ਦੀ ਸਿੱਲੀ ਫਸਲ ਦਾ ਵਾਜਬ ਮੁੱਲ ਨਹੀਂ ਨਿਰਧਾਰਤ ਕੀਤਾ ਜਾਂਦਾ।  ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ  ਫਸਲ ਦੀ ਕਟਾਈ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ। ਰਾਤ ਨੂੰ ਕੰਬਾਇਨਾਂ ਚਲਾਉਣ ਨਾਲ ਹਾਦਸੇ ਵਾਪਰਨ ਦਾ ਖਤਰਾ ਵੀ ਵੱਧ ਜਾਂਦਾ ਹੈ ਅਤੇ ਕਣਕ ਦੀ ਫਸਲ ਤੇ  ਤਰੇਲ ਪੈਣ ਕਾਰਨ ਕਣਕ ਸਿੱਲੀ ਹੋ ਜਾਂਦੀ ਹੈ।ਂ ਰਾਤ ਵੇਲੇ ਕਣਕ ਦੀ ਕਟਾਈ ਕਰਨ ਤੇ ਜਿਹੜੀ ਫਸਲ ਚੰਗੀ ਤਰ•ਾਂ ਸੁੱਕੀ ਨਹੀ ਹੁੰਦੀ ਭਾਵ ਦਾਣਾ ਕੱਚਾ ਅਤੇ ਹਰਾ ਹੁੰਦਾ ਹੈ ਜਾਂਦੀ ਹੈ ਅਤੇ ਅਜਿਹਾ ਕਰਨ ਨਾਲ ਕਣਕ ਵਿੱਚ ਨਮੀਂ ਨਿਰਧਾਰਤ ਕੀਤੀਆਂ ਸਪੈਸੀਫਿਕੇਸ਼ਨਜ਼ ਤੋ ਵੱਧ ਜਾਂਦੀ ਹੈ ਅਤੇ ਖਰੀਦ ਏਜੰਸੀਆਂ ਕਣਕ ਖਰੀਦਣ ਤੋਂ ਅਸਮਰੱਥ ਹੁੰਦੀਆਂ ਹਨ। ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰ ਹੋਣਾ ਪੈਦਾ ਹੈ। ਇਸ ਖੱਜਲ ਖੁਆਰੀ ਨੂੰ ਰੋਕਣ ਲਈ ਇਹ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਉਹਨਾਂ  ਨੇ ਕਿਸਾਨਾਂ  ਨੂੰ ਅਪੀਲ ਕੀਤੀ  ਕਿ ਉਹ ਕਣਕ ਦੀ ਸਾਫ ਅਤੇ ਸੁੱਕੀ ਫਸਲ ਨੂੰ ਮੰਡੀਆਂ ਵਿਚ ਲੈ ਕੇ ਆਉਣ ਤਾਂ ਕਿ ਉਹਨਾਂ ਨੁੰ ਵਧੀਆ ਭਾਅ ਮਿਲ ਸਕੇ। ਉਹਨਾਂ ਅੱਗੇ ਕਿਹਾ ਕਿ ਉਹ ਕਣਕ ਵੱਢਣ ਉਪਰੰਤ ਨਾੜ ਨੂੰ ਅੱਗ ਨਾ ਲਾਉਣ। ਕਿਸਾਨ  ਰਹਿੰਦ  ਨੂੰ ਸਾੜਨ ਦੀ ਬਜਾਏ ਖੇਤਾਂ ਦੇ ਵਿਚ ਹੀ ਵਾਹ ਦੇਣ ਤਾਂ ਕਿ ਅਗਲੀ ਫਸਲ ਲਈ ਧਰਤੀ ਹੋਰ ਉਪਜਾਊ ਹੋ ਸਕੇ। ਸਰਕਾਰ ਵੱਲੋ ਰਹਿੰਦ ਸਾੜਨ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ ਅਤੇ ਇਹ ਵੀ ਫੈਸਲਾ ਕੀਤਾ ਗਿਆ ਹੈ  ਕਿ  ਕਣਕ ਦੀ ਰਹਿੰਦ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਜਿਲੇ  ਨੂੰ  ਇਕ  ਕਰੋੜ  ਰੁਪਏ ਅਤੇ ਪਿੰਡ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਕਣਕ  ਦੀ ਰਹਿੰਦ ਨੂੰ ਸਾੜਨਾ ਸਿਰਫ ਸਿਹਤ ਲਈ ਹੀ ਹਾਨੀਕਾਰਕ ਨਹੀ  ਹੈ ਸਗੋ ਇਹ ਜਮੀਨ ਦੀ  ਉਪਜਾਊ  ਸ਼ਕਤੀ ਨੂੰ  ਵੀ ਖਤਮ ਕਰਦੀ ਹੈ। ਖੇਤੀਬਾੜੀ ਅਤੇ  ਵਾਤਾਵਰਣ ਮਾਹਰ ਰਾਜ ਦੇ ਕਿਸਾਨਾਂ ਨੂੰ  ਇਸ ਦੇ ਬੁਰੇ ਪ੍ਰਭਾਵਾਂ ਤੋ ਜਾਣੂ ਕਰਵਾਊਦੇ ਰਹਿੰਦੇ ਹਨ। ਇਸ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋ ਰਿਟ ਪਟੀਸ਼ਨ ਨੰ: 10138/06 ਦੇ ਤਹਿਤ ਦਿੱਤੇ ਦਿਸਾ ਨਿਰਦੇਸ਼ ਅਨੁਸਾਰ ਇਨ•ਾਂ ਹੁਕਮਾਂ ਦੀ ਪਾਲਣਾ ਅਧੀਨ ਬਣਾਈ ਗਈ ਕਮੇਟੀ ਦੀ ਸਿਫਾਰਸ ਨੂੰ ਲਾਗੂ ਕਰਨ ਲਈ  ਕਣਕ ਦੀ ਕਟਾਈ ਤੋਂ ਬਾਅਦ ਇਸ ਦੀ ਰਹਿੰਦ ਨੂੰ ਸਾੜਨ ਤੇ ਇਹ ਪਾਬੰਦੀ ਲਗਾਈ ਹੇ ਤਾਂ ਜੋ ਇਸ ਵਿੱਚੋਂ ਨਿਕਲਣ ਵਾਲੀਆਂ ਹਾਨੀਕਾਰਕ ਗੈਸਾਂ ਤੋਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

LEAVE A REPLY