7ਮੋਹਾਲੀ :  ਸਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀ ਮੋਹਾਲੀ ਤਹਿਸੀਲ ਪੰਜਾਬ ਦੀ  ਪਹਿਲੀ ਤਹਿਸੀਲ ਹੈ ਜਿਥੇ ਕਿ ਈ-ਰਜਿਸਟ੍ਰੇਸ਼ਨ ਰਾਹੀਂ ਰਜਿਸਟਰੀਆਂ ਦੀ ਫੀਸ ਆਨ-ਲਾਈਨ ਭਰੀ ਜਾ ਸਕਦੀ ਹੈ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ. ਮਾਂਗਟ ਨੇ  ਤਹਿਸੀਲਦਾਰ ਮੋਹਾਲੀ ਦੇ ਦਫਤਰ ਵਿਖੇ  ਰਜਿਸਟਰੀਆਂ ਅਤੇ  ਮਾਲ ਵਿਭਾਗ ਨਾਲ ਸਬੰਧਤ ਹੋਰ ਕੰਮ ਕਾਜਾਂ ਦੀ  ਅਚਨਚੇਤੀ ਪੜਤਾਲ ਕਰਨ ਮੌਕੇ ਦਿੱਤੀ । ਉਨ੍ਹਾਂ  ਦੱਸਿਆ ਕਿ ਈ- ਰਜਿਸਟ੍ਰੇਸ਼ਨ ਰਾਹੀਂ ਲੋਕਾਂ ਨੂੰ ਰਜਿਸਟਰੀਆਂ ਦੀ ਫੀਸ ਆਨ-ਲਾਈਨ ਭਰਨ ਨਾਲ  ਵੱਡੀ ਸਹੂਲਤ ਮਿਲੀ ਹੈ ਅਤੇ ਲੋਕਾਂ ਨੂੰ ਰਜਿਸਟਰੀ ਕਰਵਾਉਣ ਵੇਲੇ ਨਗਦੀ ਪੈਸੇ ਨਾਲ ਨਹੀਂ  ਲਿਜਾਉਣੇ ਪੈਦੇ ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਵੀ ਯਕੀਨੀ ਬਣੀ ਹੈ ਅਤੇ ਉਨ੍ਹਾਂ ਨੂੰ ਲੁੱਟ ਖੋਹ ਤੋਂ ਵੀ ਵੱਡੀ ਰਾਹਤ ਮਿਲੀ ਹੈ।
ਸ੍ਰੀ ਮਾਂਗਟ ਨੇ ਦੱਸਿਆ ਕਿ  ਮੋਹਾਲੀ ਤਹਿਸੀਲ ਰਜਿਸਟਰੀ ਫੀਸ ਆਨ-ਲਾਈਂਨ ਭਰਨ ਨਾਲ ਕੈਸ਼ ਲੈੱਸ ਹੋ ਗਈ  ਹੈ। ਜਿਸ ਤਹਿਤ ਰਜਿਸਟਰੀਆਂ ਕਰਵਾਉਣ ਵਾਲੇ ਰਜਿਸਟ੍ਰੇਸ਼ਨ ਫੀਸ, ਕੰਪਿਊਟਰ ਫੀਸ ਅਤੇ ਇੰਤਕਾਲ ਫੀਸ ਆਪਣੇ ਆਪ ਘਰ ਬੈਠ ਕੇ  ਜਾਂ ਬੈਂਕਾਂ ਰਾਹੀਂ ਆਨ -ਲਾਈਨ ਜਮ੍ਹਾਂ ਕਰਵਾ ਕੇ  ਰਜਿਸਟਰੀ  ਕਰਵਾਉਣ ਲਈ  ਲੋੜੀਂਦੇ  ਦਸਤਾਵੇਜਾਂ ਨਾਲ  ਭਰੀ ਫੀਸ ਦੀ ਰਸੀਦ ਲਗਾਕੇ ਆਪਣੀ ਰਜਿਸਟਰੀ ਕਰਵਾ ਸਕਦੇ ਹਨ  ।  ਡਿਪਟੀ ਕਮਿਸ਼ਨਰ ਨੇ ਇਸ ਮੌਕੇ ਮਾਲ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਾਲ ਵਿਭਾਗ ਦੇ ਕੰਮ-ਕਾਜ ਨੂੰ ਪੁਰੀ ਤਰ੍ਹਾਂ ਪਾਰਦਰਸ਼ਤਾ ਢੰਗ ਨਾਲ ਨਿਪਟਾਉਣ ਦੀ ਹਦਾਇਤ ਵੀ ਕੀਤੀ।
ਇਸ ਮੌਕੇ ਤਹਿਸੀਲਦਾਰ ਮੋਹਾਲੀ ਸ੍ਰੀ ਰਵਿੰਦਰ ਬਾਂਸਲ ਨੇ ਦੱਸਿਆ ਕਿ ਮੋਹਾਲੀ ਤਹਿਸੀਲ ਦੇ ਕੰਮ ਕਾਜ ਨੂੰ ਪੁਰੀ ਪਾਰਦਰਸ਼ਤਾ ਨਾਲ ਕੀਤਾ ਜਾਂਦਾ ਹੈ ਅਤੇ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਨਿਪਟਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲ ਮੋਹਾਲੀ ‘ਚ ਹੁਣ ਤੱਕ ਆਪਸੀ ਰਿਸਤਿਆਂ ‘ਚ 780 ਰਜਿਸਟਰੀਆਂ ਤਬਦੀਲ ਹੋਈਆਂ ਹਨ। ਜਿਨ੍ਹਾਂ ਦੀ ਕੁੱਲ ਕੀਮਤ 288 ਕਰੋੜ 73 ਲੱਖ 15 ਹਜ਼ਾਰ 220 ਰੁਪਏ ਬਣਦੀ ਹੈ ਅਤੇ ਇਨ੍ਹਾਂ  ਰਜਿਸਟਰੀਆਂ ਮੌਕੇ ਲੋਕਾਂ ਤੋਂ ਕੋਈ ਵੀ ਫੀਸ ਨਹੀਂ ਵਸੂਲੀ ਗਈ। ਜਿਸ ਕਾਰਨ ਲੋਕਾਂ ਨੂੰ 27 ਕਰੋੜ 91 ਲੱਖ 53 ਹਜਾਰ 722 ਰੁਪਏ ਦਾ ਲਾਭ ਮਿਲਿਆ ਹੈ। ਇਸ ਮੌਕੇ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਨਾਇਬ ਤਹਿਸੀਲਦਾਰ ਸ੍ਰੀ ਗੁਰਪ੍ਰੀਤ ਸਿੰਘ ਢਿੱਲੋ, ਨਾਇਬ ਤਹਿਸੀਦਾਰ ਸ੍ਰੀ ਅਰਜਨ ਸਿੰਘ ਗਰੇਵਾਲ ਸਮੇਤ ਦਫ਼ਤਰ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

LEAVE A REPLY