6ਮੁੰਬਈ : ਬਾਲੀਵੁੱਡ ਇੰਡਸਟਰੀ ਵਿੱਚ ਅਜਿਹੀ ਅਫਵਾਹ ਸੁਣਨ ਨੂੰ ਮਿਲ ਰਹੀ ਸੀ ਕਿ ਕਰੀਨਾ ਕਪੂਰ ਖਾਨ ਸ਼ਾਇਦ ਪਰੇਗਨੇਂਟ ਹਨ। ਇਕ ਮੈਗਜੀਨ ਮੁਤਾਬਕ ਕਰੀਨਾ ਨੂੰ ਕੁਝ ਸਮਾਂ ਪਹਿਲਾਂ ਬਾਂਦਰਾ ਦੇ ਸੀਤਾਰਾਮ ਮੈਡੀਕਲ ਸੈਂਟਰ ਵਿੱਚ ਇਕ ਇਕ ਗਾਈਨੇਕੋਲਾਜਿਸਟ ਕੋਲ ਸੋਨੋਗ੍ਰਾਫੀ ਕਰਾਉਣ ਜਾਂਦੇ ਦੇਖਿਆ ਗਿਆ। ਉਸਦੇ ਬਾਅਦ ਇਹ ਖਬਰ ਅੱਗ ਦੀ ਤਰਾਂ ਫੈਲ ਗਈ ਕਿ ਸੈਫ ਤੇ ਕਰੀਨਾ ਦੀ ਜਿੰਦਗੀ ਵਿੱਚ ਸ਼ਾਇਦ ਨੰਨ•ਾ ਮਹਿਮਾਨ ਆਉਣ ਨੂੰ ਹੈ। ਬੇਬੋ ਨੇ ਹਾਲ ਫਿਲਹਾਲ ਵਿੱਚ ਕੋਈ ਨਵੀਂ ਫਿਲਮ ਵੀ ਸਾਈਨ ਨਹੀਂ ਕੀਤੀ ਹੈ ਬਲਕਿ ਹੱਥ ਆਉਂਦੇ ਕੁਝ ਆਫਰਸ ਨੂੰ ਠੁਕਰਾ ਦਿੱਤਾ ਹੈ। ਇਹ ਨਹੀਂ ਕਰੀਨਾ ਤਾਂ ਪ੍ਰਿੰਸ ਵਿਲਿਅਮ ਤੇ ਕੈਟ ਮਿਡਲਟਨ ਦੇ ਡਿਨਰ ‘ਤੇ ਵੀ ਨਹੀਂ ਪੁੱਜ ਸਕੀ। ਪਰ ਫੈਨਸ ਦੀ ਸਾਰੀ ਅਟਕਲਾਂ ‘ਤੇ ਕਰੀਨਾ ਨੇ ਪਾਣੀ ਫੇਰ ਦਿੱਤਾ। ਕਰੀਨਾ ਦੇ ਇਕ ਕਰੀਬੀ ਸੂਤਰਾਂ ਮੁਤਾਬਕ ਅਜਿਹਾ ਕੁਛ ਵੀ ਨਹੀਂ। ਕਰੀਨਾ ਆਪਣੇ ਐਗਜ਼ ਫਰੀਜ ਕਰਵਾ ਰਹੀ ਹੈ। ਕੈਰੀਅਰ ਨੂੰ ਲੈ ਕੇ ਔਰਤਾਂ ਅਕਸਰ ਅਜਿਹਾ ਕਰਦਿਆਂ ਹਨ। ਬੇਬੋ 35 ਸਾਲ ਦੇ ਪੜਾਅ ਨੂੰ ਪਾਰ ਕਰ ਚੁਕੀ ਹੈ। ਬੇਬੋ ਨੇ ਫੈਸਲਾ ਕੀਤਾ ਹੈ ਕਿ ਉਹ ਕੁਛ ਸਾਲ ਬਾਅਦ ਬੱਚੇ ਬਾਰੇ ਸੋਚੇਗੀ। ਉਹ ਆਪ ਹੰਸਦੇ ਦਸਦੀ ਹੈ ਕਿ ਇਹ ਕਿਹੋ ਜਿਹੀ ਅਫਵਾਹਾਂ ਹਨ? ਮੈਂ ਪਰੇਗਨੇਂਟ ਨਹੀਂ ਹਾਂ ਤੇ 2 ਸਾਲ ਤੱਕ ਕੁਝ ਸੋਚ ਨਹੀਂ ਰਹੀ। ਮੈਂ ਜੇਕਰ ਬੱਚਾ ਚਾਵਾਂਗੀ ਤਾਂ ਨੇਚੁਰਲ ਤਰੀਕੇ ਨਾਲ। ਐਗਜ਼ ਫ੍ਰੀਜ ਕਰਾਉਣ ‘ਚ ਵਿਸ਼ਵਾਸ਼ ਨਹੀਂ ਕਰਦੀ।

LEAVE A REPLY