4ਸ਼੍ਰੀਨਗਰ :  ਦੱਖਣੀ ਕਸ਼ਮੀਰ ਦੇ ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ‘ਤੇ ਬਿਜਬਹਿਰਾ ਸ਼ਹਿਰ ਦੇ ਅਨੰਤਨਾਗ ‘ਚ ਸ਼ੁੱਕਰਵਾਰ ਦੀ ਦੁਪਹਿਰ ਨੂੰ ਸ਼ੱਕੀ ਅੱਤਵਾਦੀਆਂ ਵਲੋਂ ਇਕ ਸੁਰੱਖਿਆ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਗ੍ਰੇਨੇਡ ਹਮਲੇ ‘ਚ ਦੋ ਲੋਕ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਤਕਰੀਬਨ 2 ਵਜ ਕੇ 20 ਮਿੰਟ ‘ਤੇ ਸ਼ੱਕੀ ਅੱਤਵਾਦੀਆਂ ਨੇ ਬਿਜਬਹਿਰਾ ਸ਼ਹਿਰ ਦੇ ਗੋਰੀਆਂ ਚੌਕ ਕੋਲੋਂ ਲੰਘ ਰਹੇ ਫੌਜ ਦੇ ਇਕ ਵਾਹਨ ‘ਤੇ ਇਕ ਗ੍ਰੇਨੇਡ ਸੁੱਟਿਆ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਚੂਕ ਗਿਆ ਅਤੇ ਗ੍ਰੇਨੇਡ ਸੜਕ ‘ਤੇ ਫਟ ਗਿਆ, ਜਿਸ ਕਾਰਨ ਦੋ ਪੈਦਲ ਯਾਤਰੀ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਗੁਲਾਮ ਮੁਹੰਮਦ ਤੋਖਾਰ ਅਤੇ ਇਮਤਿਆਜ਼ ਅਹਿਮਦ ਖਾਨ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਦੀ ਗ੍ਰਿਫਤਾਰੀ ਲਈ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹਮਲੇ ਤੋਂ ਬਾਅਦ ਜੰਮੂ ‘ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।

LEAVE A REPLY