1ਚੰਡੀਗੜ  : ਪੰਜਾਬ ਬੀਜੇਪੀ ਪ੍ਰਧਾਨ ਬਾਰੇ ਅਟਕਲਾਂ ਨੂੰ ਉਸ ਸਮੇਂ ਵਿਰਾਮ ਲਗ ਗਿਆ ਜਦੋਂ ਬੀਜੇਪੀ ਦੇ ਸੀਨੀਅਰ ਨੇਤਾ ਵਿਜੇ ਸਾਂਪਲਾ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪਣ ਦੀ ਜਿੰਮੇਵਾਰੀ ਦਿੱਤੀ ਗਈ। ਇਸਦੀ ਅਧਿਕਾਰਿਕ ਸੂਚਨਾ ਬੀਜੇਪੀ ਹਾਈਕਮਾਨ ਅਮਿਤ ਸ਼ਾਹ ਵੱਲੋਂ ਕੀਤੀ ਗਈ ਹੈ। ਭਾਜਪਾ ਪ੍ਰਧਾਨ ਦੀ ਮੁਹਰ ਲੱਗਣ ਤੋਂ ਬਾਅਦ ਸਾਂਪਲਾ ਦੇ ਨਾਮ ਨੂੰ ਮਨਜੂਰੀ ਮਿਲ ਚੁਕੀ ਹੈ ਤੇ ਹੁਣ ਅਧਿਕਾਰਿਕ ਤੌਰ ‘ਤੇ ਸਾਂਪਲਾ ਹੀ ਪੰਜਾਬ ਭਾਜਪਾ ਦੀ ਕਮਾਨ ਸਾਂਭਣਗੇ। ਸਾਂਪਲਾ ਜੋ ਕਿ ਹੁਸ਼ਿਆਰਪੁਰ ਤੋਂ ਬੀਜੇਪੀ ਸਾਂਸਦ ਹਨ ਅਤੇ ਕੇਂਦਰੀ ਰਾਜ ਮੰਤਰੀ ਵੀ ਹਨ, ਨੇ ਸ਼ੁਕਰਵਾਰ ਨੂੰ ਜਲੰਧਰ ਵਿਖੇ ਪੁਸ਼ਟੀ ਕੀਤੀ ਕਿ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਉਨ•ਾਂ ਦੇ ਨਾਂ ‘ਤੇ ਮੋਹਰ ਲਾ ਦਿੱਤੀ ਹੈ। ਗੌਰਤਲਬ ਹੈ ਕਿ ਪੰਜਾਬ ਬੀਜੇਪੀ ਦੀ ਪ੍ਰਧਾਨਗੀ ਨੂੰ ਲੈ ਕੇ ਕਾਫੀ ਖਿੱਚੋਤਾਣ ਚੱਲ ਰਹੀ ਸੀ। ਕਮਲ ਸ਼ਰਮਾ ਦੀ ਅਗਵਾਈ ਹੇਠ ਬੀਜੇਪੀ ਅੰਦਰ ਕਾਫੀ ਵਿਰੋਧ ਹੋ ਰਿਹਾ ਸੀ ਤੇ ਕਿਹਾ ਜਾ ਸਕਦਾ ਹੈ ਕਿ ਅਜਿਹਾ ਹੋਣ ‘ਤੇ ਬੀਜੇਪੀ ਨੇ ਸਾਂਪਲਾ ਨੂੰ ਚੁਣ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਸ਼ਾਧ ਲਏ ਹਨ। ਸਾਂਪਲਾ ਜੋ ਕਿ ਇਕ ਸੀਨੀਅਰਰ ਆਗੂ ਹਨ ਤੇ ਪਾਰਟੀ ਅੰਦਰ ਬੇਦਾਗ ਤੇ ਸਾਊ ਸੁਭਾਅ ਦੇ ਮੰਨੇ ਜਾਂਦੇ ਹਨ।
ਉਨ੍ਹਾਂ ਨੂੰ ਪੰਜਾਬ ਦੀ ਕਮਾਨ ਸੌਂਪਣਾ ਦੁਆਬੇ ਤੇ ਦਲਿਤਾਂ ‘ਚ ਬੀਜੇਪੀ ਦੇ ਪੈਰ ਮਜ਼ਬੂਤ ਕਰਨ ਵੱਲ ਇੱਕ ਮਜਬੂਤ ਕਦਮ ਵਜੋਂ ਦੇਖਿਆ ਜਾ ਸਕਦਾ ਹੈ। ਸਾਂਪਲਾ ਦਲਿਤ ਸਮਾਜ ਨਾਲ ਸਬੰਧ ਰੱਖਦੇ ਹਨ ਤੇ ਦੁਆਬੇ ‘ਚ ਦਲਿਤ ਵੋਟ ਬੈਂਕ ਕਾਫੀ ਹੈ। ਸਾਂਪਲਾ ਪੀਐਮ ਮੋਦੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਕਰੀਬੀ ਹਨ। ਇਸ ਦੇ ਨਾਲ ਹੀ ਆਰ.ਐਸ.ਐਸ. ਨਾਲ ਜੁੜੇ ਹੋਣਾ ਉਨ੍ਹਾਂ ਨੂੰ ਪਾਰਟੀ ‘ਚ ਹੋਰ ਮਜ਼ਬੂਤ ਬਣਾਉਂਦਾ ਹੈ। 54 ਸਾਲ ਦੇ ਵਿਜੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਪਲੰਬਰ ਵਜੋਂ ਕੀਤੀ ਸੀ। ਇਸੇ ਦੌਰਾਨ ਉਹ ਪਿੰਡ ਸੋਫੀ ਦੇ ਸਰਪੰਚ ਬਣੇ ਤੇ ਰਾਜਨੀਤਕ ਸਫਰ ਦੀ ਸ਼ੁਰੂਆਤ ਕੀਤੀ। ਉਹ 1998 ‘ਚ ਬੀਜੇਪੀ ਦਾ ਹਿੱਸਾ ਬਣੇ ਸਨ। ਬੀਜੇਪੀ ‘ਚ ਆਉਣ ਤੋਂ ਬਾਅਦ ਦਲਿਤ ਚਿਹਰਾ ਹੋਣ ਦੇ ਚੱਲਦੇ ਉਨ੍ਹਾਂ ਨੂੰ ਪੰਜਾਬ ਬੀਜੇਪੀ ਅਨਸੂਚਿਤ ਜਾਤੀ ਮੋਰਚਾ ਦਾ ਪ੍ਰਧਾਨ ਬਣਾਇਆ ਗਿਆ।

LEAVE A REPLY