5ਮੋਹਾਲੀ : ਵਣ ਵਿਭਾਗ ਪੰਜਾਬ ਨੇ ਇੱਕ ਅਹਿਮ ਫੈਂਸਲਾ ਲੈਂਦਿਆ ਅਗਲੇ ਪੰਜ ਸਾਲਾਂ ਦੋਰਾਨ ਰਾਜ ਦੇ ਸ਼ਿਵਾਲਿਕ ਖੇਤਰ ਵਿੱਚ ਪੈਂਦੇ ਰਕਬੇ ਵਿੱਚ ਪਲਾਂਟੇਸ਼ਨ ਕਰਵਾਉਣ ਲਈ 222 ਕਰੋੜ ਰੁਪਏ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਪ੍ਰਾਜੈਕਟ ਨਾਲ ਲੋਕਾਂ ਨੂੰ ਰੁਜਗਾਰ ਦੇ ਮੌਕੇ ਵੀ ਮਿਲਣਗੇ। ਵਣ ਵਿਭਾਗ ਦੇ ਉਚ ਅਧਿਕਾਰੀਆਂ ਦੀ ਰਾਜ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਚੁੰਨੀ ਲਾਲ ਭਗਤ ਕੈਬਨਿਟ ਮੰਤਰੀ ਵਣ ਤੇ ਜੰਗਲੀ ਜੀਵ ਪੰਜਾਬ ਨੇ ਸਾਲ 2016-17 ਦੋਰਾਨ ਵਣ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਸਮੀਖਿਆ ਕਰਦਿਆ ਨਿਰਦੇਸ਼ ਦਿੱਤਾ ਕਿ ਸੂਬੇ ਵਿੱਚ ਜੰਗਲ ਹੇਠ ਰਕਬੇ ਨੂੰ ਵਧਾਉਣ ਲਈ 4500 ਹੈਕਟੇਅਰ ਰਕਬੇ ਤੇ ਪਲਾਂਟੇਸ਼ਨਾਂ ਕਰਵਾਈਆਂ ਜਾਣ ਅਤੇ ਲਗਭਗ 35.00 ਲੱਖ ਪੋਦੇ ਕਿਸਾਨਾਂ, ਲੋਕਾਂ, ਸੰਸਥਾਵਾਂ, ਐਨ ਜੀ ਓ ਆਦਿ ਨੂੰ ਵੰਡੇ ਜਾਣ । ਸ਼੍ਰੀ ਚੁੰਨੀ ਲਾਲ ਭਗਤ ਨੇ ਇਸ ਤੋ ਇਲਾਵਾ ਰਾਜ ਦੇ ਵੱਖ- ਵੱਖ ਸ਼ਹਿਰੀ ਇਲਾਕਿਆਂ ਦੇ ਵਾਸੀਆਂ ਨੂੰ ਵਣਾਂ ਪ੍ਰਤੀ ਜਾਗਰੁਕ ਕਰਨ ਲਈ ਬਣਾਏ ਜਾ ਰਹੇ ਇਨਵਾਇਰਮੈਂਟ ਪਾਰਕ ਸਬੰਧੀ ਕਾਰਵਾਈ ਨੂੰ ਹੋਰ ਤੇਜ ਕਰਨ ਦੇ ਹੁਕਮ ਵੀ ਦਿੱਤੇ। ਮੀਟਿੰਗ ਦੌਰਾਨ ਸ਼੍ਰੀ ਵਿਸਵਾਜੀਤ ਖੰਨਾ ਵਿੱਤੀ ਕਮਿਸਨਰ ਵਣ,ਵੱਲੋ ਵਣ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਸਬੰਧੀ ਸ਼੍ਰੀ ਭਗਤ ਨੂੰ ਜਾਣੂ ਕਰਵਾਉਦਿਆ ਦੱਸਿਆ ਗਿਆ ਕਿ ਵਣ ਵਿਭਾਗ ਵਿੱਚ ਮੁੱਖ ਤੌਰ ਤੇ ਪੰਨਕੈਂਪਾ ਅਤੇ ਗਰੀਨਿੰਗ ਪੰਜਾਬ ਮਿਸ਼ਨ ਤਹਿਤ ਪਲਾਂਟੇਸ਼ਨ ਦਾ ਕੰਮ ਕਰਵਾਇਆ ਜਾ ਰਿਹਾ ਹੈ। ਸ਼੍ਰੀ ਭਗਤ ਨੇ ਮੌਜੂਦ ਅਫਸਰਾਂ ਨੂੰ ਹਦਾਇਤਾਂ ਕੀਤੀ ਕਿ ਰਾਜ ਦੇ ਲੋਕਾਂ ਨਾਲ ਸੰਪਰਕ ਵਧਾਉਣ ਅਤੇ ਲੋਕਾਂ ਵਿੱਚ ਵਣਾਂ ਅਤੇ ਜਲਵਾਯੂ ਬਦਲਾਅ ਨੂੰ ਰੋਕਣ ਵਿੱਚ ਵਣਾਂ ਦੇ ਮਹੱਤਵ ਨੂੰ ਉਜਾਗਰ ਕਰਨ ਤਾਂ ਜੋ ਵਣਾਂ ਦੀ ਸੁਰੱਖਿਆ ਵਿੱਚ ਲੋਕਾਂ ਦਾ ਸਹਿਯੋਗ ਪ੍ਰਾਪਤ ਹੋ ਸਕੇ।

LEAVE A REPLY