3ਪਟਿਆਲਾ : ਆਪਣੀਆਂ ਕੁਝ ਚੋਣਵੀਆਂ ਮੰਗਾਂ ਅਤੇ ਵਿਚਾਰਾਂ ਨੂੰ ਲੈ ਕੇ ਓ. ਬੀ. ਸੈੱਲ ਪੰਜਾਬ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਬਿੱਲਾ ਅਤੇ ਜ਼ਿਲ੍ਹਾ ਪਟਿਆਲਾ ਦੇ ਚੇਅਰਮੈਨ ਰਾਜੇਸ਼ ਮੰਡੋਰਾ ਦੀ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਦੇ ਚੇਅਰਮੈਨਾਂ ਅਤੇ ਹੋਰ ਅਹੁਦੇਦਾਰਾਂ ਨੇ ਸਥਾਨਕ ਮੋਤੀ ਬਾਗ਼ ਪੈਲੇਸ ਵਿਖੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਇਕ ਰਸਮੀ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਤੋਂ ਜਾਣੂੰ ਕਰਵਾਇਆ। ਉਨ੍ਹਾਂ ਨੇ  ਕੈਪਟਨ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕੋਟੇ ਦੇ ਤਹਿਤ ਟਿਕਟਾਂ ਦੀ ਮੰਗ ਕੀਤੀ ਅਤੇ ਕਿਹਾ ਕਿ ਟਿਕਟਾਂ ਮਿਲਣ ‘ਤੇ ਉਹ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਜਿਤਾ ਕੇ ਕੈਪਟਨ ਦੀ ਝੋਲੀ ਵਿਚ ਪਾਉਣਗੇ। ਇਸ ਮੌਕੇ ਕੈਪਟਨ ਨੇ ਆਏ ਹੋਏ ਸਮੂਹ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਓ. ਬੀ. ਸੈੱਲ ਕਾਂਗਰਸ ਪਾਰਟੀ ਦਾ ਇਕ ਅਹਿਮ ਹਿੱਸਾ ਹੈ ਅਤੇ ਇਨ੍ਹਾਂ ਦੀ ਇਕ-ਇਕ ਵੋਟ ਪਾਰਟੀ ਲਈ ਅਤਿ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਓ. ਬੀ. ਸੈੱਲ ਦੇ ਨੁਮਾਇੰਦਿਆਂ ਨੂੰ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਬੀ. ਸੀ. ਸੈੱਲ ਦੇ ਅਹੁਦੇਦਾਰਾਂ ਨੇ ਕੈਪਟਨ ਅਮਰਿੰਦਰ ਿਸਿੰਘ ਨੂੰ ਕਿਰਪਾਨ ਅਤੇ ਸ਼ਾਲ ਭੇਂਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ।, ਇਸ ਮੌਕੇ ਸੁਭਾਸ਼ ਲੋਹਾਕਾਰ, ਫਕੀਰ ਚੰਦ ਪਠਾਨਕੋਟ, ਰਣਬੀਰ ਸਿੰਘ ਕਾਟੀ, ਜਸਪਾਲ ਰਾਜ ਜਿੰਦਲ, ਉੱਦਮ ਸਿੰਘ ਕੰਬੋਜ, ਸ਼ਿਵ ਦਿਆਲ, ਵਿਜੈ ਕਨੌਜੀਆ, ਜਸਪਾਲ ਕੌਰ ਮਠਾਰੂ, ਰੇਨੂੰ ਮਾਛੀਵਾੜਾ, ਜੋਗਿੰਦਰ ਸਿੰਘ ਧਾਮੀ, ਗੋਪੀ ਰੰਗੀਲਾ, ਸਤਪਾਲ ਵਰਮਾ, ਬਿਸੰਭਰ ਦਾਸ, ਨਰਿੰਦਰ ਸੱਗੂ, ਜੋਗਿੰਦਰ ਸਿੰਘ, ਸੋਨੂੰ ਜਾਫਰ, ਜੋਗਿੰਦਰ ਕੌਰ ਅਤੇ ਜਸਵਿੰਦਰ ਜ਼ੁਲਕਾ ਮੀਡੀਆ ਇੰਚਾਰਜ ਕਾਂਗਰਸੀ ਅਹੁਦੇਦਾਰ ਮੌਕੇ ‘ਤੇ ਹਾਜ਼ਰ ਸਨ।

LEAVE A REPLY