2ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ‘ਤੇ ਸ਼ਨੀਵਾਰ ਨੂੰ ਆਮ ਆਦਮੀ ਸੈਨਾ ਦੇ ਪ੍ਰਦੇਸ਼ ਪ੍ਰਧਾਨ ਵੇਦ ਪਰਕਾਸ਼ ਨੇ ਜੁੱਤਾ ਸੁੱਟਿਆ। ਇਹ ਜੁੱਤਾ ਵੇਦ ਪਰਕਾਸ਼ ਨੇ ਦਿੱਲੀ ਸਕੱਤਰੇਤ ਵਿਚ ਸਮ ਵਿਸ਼ੈ ਨੂੰ ਲੈ ਕੇ ਅਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਸੁੱਟਿਆ। ਉਨਾਂ ਦਾ ਮੰਨਣਾ ਹੈ ਕਿ ਕੇਜਰੀਵਾਲ ਨੇ ਜਨਤਾ ਨੂੰ ਧੋਖਾ ਦਿੱਤਾ ਹੈ। ਫਿਲਹਾਲ ਪੁਲੀਸ ਨੇ ਯੁਵਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਆਮ ਆਦਮੀ ਸੈਨਾ ਦੇ ਪੰਜਾਬ ਪ੍ਰਭਾਰੀ ਭਾਵਨਾ ਅਰੋੜਾ ਨੇ ਪਿਛਲੀ ਜਨਵਰੀ ਨੂੰ ਕੇਜਰੀਵਾਲ ‘ਤੇ ਸਯਾਹੀ ਸੁੱਟੀ ਸੀ। ਉਸ ਦੌਰਾਨ ਕੇਜਰੀਵਾਲ ਦਿੱਲੀ ਸਰਕਾਰ ਦੀ ਸਮ ਵਿਸ਼ੇ ਯੋਜਨਾ ਨੂੰ ਸਫਲ ਬਨਾਉਣ ‘ਚ ਰਾਜਧਾਨੀ ਦੇ ਲੋਕਾਂ ਦਾ ਅਭਾਰ ਜਾਹਿਰ ਕਰਨ ਲਈ ਛਤਰਸਾਲ ਸਟੇਡੀਅਮ ਵਿਖੇ ਅਯੋਜਿਤ ਸਮਾਰੋਹ ਵਿੱਚ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ। ਦੋਵੇਂ ਹੀ ਮਾਮਲਿਆਂ ਵਿੱਚ ਆਮ ਆਦਮੀ ਸੈਨਾ ਨੇ ਇਕੋ ਜਿਹਾ ਅਰੋਪ ਕੇਜਰੀਵਾਲ ਸਰਕਾਰ ‘ਤੇ ਲਗਾਇਆ ਹੈ। ਆਪ ਸੈਨਾ ਦਾ ਇਹ ਅਰੋਪ ਹੈ ਕਿ ਆਪ ਦੀ ਸਰਕਾਰ ਸੀਐਨਜੀ ਘੋਟਾਲੇ ਨਾਲ ਭਰੀ ਹੋਈ ਹੈ।

LEAVE A REPLY