3ਅੰਮ੍ਰਿਤਸਰ : ਇੱਥੋਂ ਦੇ ਭੈਰੋਪਾਲ ਇਲਾਕੇ ‘ਚ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਐਤਵਾਰ ਨੂੰ 9 ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਤੜਕੇ 4 ਵਜੇ ਸਾਂਝੀ ਮੁਹਿੰਮ ਦੌਰਾਨ ਜਵਾਨਾਂ ਨੇ 2 ਪਾਕਿਸਤਾਨੀ ਤਸਕਰਾਂ ਨੂੰ ਢੇਰ ਕਰ ਦਿੱਤਾ ਅਤੇ ਉਨ੍ਹਾਂ ਕੋਲੋਂ 9 ਪੈਕਟ ਹੈਰੋਇਨ ਦੇ ਬਰਾਮਦ ਕੀਤੇ, ਜਿਨ੍ਹਾਂ ਦੀ ਅੰਤਰਰਾਸ਼ਟਰੀ ਬਜ਼ਾਰ ‘ਚ ਕੀਮਤ 45 ਕਰੋੜ ਰੁਪਏ ਦੱਸੀ ਜਾ ਰਹੀ ਹੈ। ਢੇਰ ਕੀਤੇ ਗਏ ਤਸਕਰਾਂ ‘ਚੋਂ ਇਕ ਦੀ ਲਾਸ਼ ਜਵਾਨਾਂ ਨੇ ਬਰਾਮਦ ਕਰ ਲਈ ਹੈ, ਜਦੋਂ ਕਿ ਦੂਜੀ ਲਾਸ਼ ਪਾਕਿਸਤਾਨ ‘ਚ ਡਿਗਣ ਕਾਰਨ ਉਸ ਨੂੰ ਪਾਕਿਸਤਾਨੀ ਰੇਂਜਰਾਂ ਨੇ ਆਪਣੇ ਕਬਜ਼ੇ ‘ਚ ਲੈ ਲਿਆ।

LEAVE A REPLY