1ਜਲੰਧਰ : ਸੋਨੇ ਦੇ ਗਹਿਣਿਆਂ ‘ਤੇ ਐਕਸਾਈਜ਼ ਡਿਊਟੀ ਲਗਾਏ ਜਾਣ ਤੋਂ ਬਾਅਦ ਸੁਨਿਆਰਿਆਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਅਤੇ ਉਹ ਲਗਾਤਾਰ ਇਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਐਤਵਾਰ ਨੂੰ ਸ਼ਹਿਰ ਦੇ ਹੋਟਲ ਇੰਦਰਪ੍ਰਸਥ ‘ਚ ਇਸ ਸੰਬੰਧੀ ਚੱਲ ਰਹੀ ਭਾਜਪਾ ਮੈਂਬਰਾਂ ਨੇ ਸੁਨਿਆਰਿਆਂ ਨਾਲ ਬੈਠਕ ਕੀਤੀ ਪਰ ਬੈਠਕ ਦੌਰਾਨ ਹੰਗਾਮਾ ਹੋ ਗਿਆ ਅਤੇ ਸੁਨਿਆਰੇ ਹੋਟਲ ਦੇ ਬਾਹਰ ਆ ਕੇ ਧਰਨੇ ‘ਤੇ ਬੈਠ ਗਏ।
ਇਸ ਮੀਟਿੰਗ ‘ਚ ਭਗਤ ਚੂਨੀ ਲਾਲ, ਉਨ੍ਹਾਂ ਦੇ ਬੇਟੇ ਮੋਹਿੰਦਰ ਭਗਤ, ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਅਤੇ ਕਮਲ ਸ਼ਰਮਾ ਸਮੇਤ ਵਰਕਰ ਮੌਜੂਦ ਸਨ। ਸੁਨਿਆਰਿਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ ਇਹ ਕਿਹੋ ਜਿਹੇ ਵਧੀਆ ਦਿਨ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਿਛਲੇ ਕਾਫੀ ਦਿਨਾਂ ਤੋਂ ਇਸ ਗੱਲ ਸੰਬੰਧੀ ਪ੍ਰਦਰਸ਼ਨ ਕਰ ਰਹੇ ਹਨ ਪਰ ਉਨ੍ਹਾਂ ਦੀ ਗੱਲ ‘ਤੇ ਸਰਕਾਰ ਵਲੋਂ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ।

LEAVE A REPLY