2ਕੋਲੱਮ :  ਕੇਰਲ ਵਿਚ ਕੋਲੱਮ ਕੋਲ ਸਥਿਤ ਪੁਤਿੰਗਲ ਦੇਵੀ ਮੰਦਰ ‘ਚ ਅੱਗ ਲੱਗਣ ਦੀ ਘਟਨਾ ਦੇ ਕੁਝ ਹੀ ਘੰਟਿਆਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਉੱਥੋਂ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਅਗਨੀਕਾਂਡ ਵਿਚ 100 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ 383 ਤੋਂ ਜ਼ਿਆਦਾ ਜ਼ਖਮੀ ਹੋ ਗਏ।
ਕੇਰਲ ਦੇ ਮੁੱਖ ਮੰਤਰੀ ਓਮਨ ਚਾਂਡੀ ਅਤੇ ਗ੍ਰਹਿ ਮੰਤਰੀ ਰਮੇਸ਼ ਚੇਨੀਤਲਾ ਪ੍ਰਧਾਨ ਮੰਤਰੀ ਨੂੰ ਕੰਪਲੈਕਸ ਕੋਲ ਲੈ ਗਏ ਅਤੇ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਮੋਦੀ ਘਟਨਾ ਵਾਲੀ ਥਾਂ ਕੋਲ ਗਏ ਜਿੱਥੇ ਦੋ ਇਮਾਰਤਾਂ ਦੇ ਮਲਬੇ ਬਿਖਰੇ ਹੋਏ ਸਨ, ਜਿਸ ਵਿਚ ‘ਕੰਬਾਪੁਰਾ’ ਗੋਦਾਮ ਸ਼ਾਮਲ ਹੈ। ਜਿੱਥੇ ਪਟਾਕੇ ਅਤੇ ਆਤਿਸ਼ਬਾਜ਼ੀ ਦੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ। ਧਮਾਕੇ ‘ਚ ਇਹ ਇਮਾਰਤਾਂ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈਆਂ। ਪੀ. ਐੱਮ. ਮੋਦੀ ਉੱਥੇ ਤਕਰੀਬਨ 10 ਮਿੰਟ ਤੱਕ ਰਹੇ। ਮੋਦੀ ਬਾਅਦ ‘ਚ ਜ਼ਖਮੀਆਂ ਨੂੰ ਦੇਖਣ ਕੋਲੱਮ ਜ਼ਿਲਾ ਹਸਪਤਾਲ ਵੀ ਗਏ।

LEAVE A REPLY