10ਮੌਤਾਂ ਦੀ ਗਿਣਤੀ 110 ਹੋਈ, 5 ਵਿਅਕਤੀ ਗ੍ਰਿਫਤਾਰ
ਕੋਲਮ : ਕੇਰਲਾ ਦੇ ਕੋਲਮ ਜ਼ਿਲ੍ਹੇ ਦੇ ਪੁਤਿੰਗਲ ਦੇਵੀ ਮੰਦਰ ‘ਚ ਆਤਿਸ਼ਬਾਜ਼ੀ ਦੌਰਾਨ ਲੱਗੀ ਅੱਗ ਦੇ ਮਾਮਲੇ ਵਿਚ ਹੁਣ ਤੱਕ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਜ਼ਿੰਮੇਵਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਵੀ ਪੁਲਿਸ ਛਾਪੇਮਾਰੀ ਕਰ ਰਹੀ ਹੈ। ਜ਼ਖਮੀਆਂ ਦੇ ਇਲਾਜ ਲਈ ਦੇਸ਼ ਦੇ ਹਰ ਹਿੱਸੇ ਵਿਚੋਂ ਮੈਡੀਕਲ ਟੀਮਾਂ ਆ ਰਹੀਆਂ  ਹਨ। ਇਸ ਭਿਆਨ ਹਾਦਸੇ ਵਿਚ 110 ਵਿਅਕਤੀਆਂ ਦੀ ਮੌਤ ਹੋ ਗਈ ਤੇ 383 ਜ਼ਖ਼ਮੀ ਹੋਏ ਹਨ। ਇਹ ਹਾਦਸਾ ਐਤਵਾਰ ਤੜਕੇ ਹੋਇਆ ਸੀ।  ਆਤਿਸ਼ਬਾਜ਼ੀ ਲਈ ਮੰਦਰ ਪ੍ਰਬੰਧਕਾਂ ਨੇ ਆਗਿਆ ਨਹੀਂ ਲਈ ਸੀ। ਮੰਦਰ ਪ੍ਰਬੰਧਕਾਂ ‘ਤੇ ਕੇਸ ਦਰਜ ਕਰ ਲਏ ਹਨ। ਕੇਰਲਾ ਸਰਕਾਰ ਨੇ ਇਸ ਹਾਦਸੇ ਦੀ ਅਪਰਾਧ ਸ਼ਾਖਾ ਤੋਂ ਪੜਤਾਲ ਤੋਂ ਇਲਾਵਾ ਹਾਈਕੋਰਟ ਦੇ ਸੇਵਾਮੁਕਤ ਜੱਜ ਤੋਂ ਨਿਆਂਇਕ ਜਾਂਚ ਕਰਾਉਣਦਾ ਹੁਕਮ ਦਿੱਤਾ ਹੈ।

LEAVE A REPLY