4ਕਾਬੁਲ : ਅਮਰੀਕਾ ਦੇ ਵਿਦੇਸ਼ ਮੰਤਰੀ ਜਾੱਨ ਕੈਰੀ ਅਫਗਾਨੀਸਤਾਨ ਦੇ ਦੌਰ ‘ਚ ਹਨ। ਰਾਜਧਾਨੀ ਕਾਬੁਲ ਪਹੁੰਚਣ ਦੇ ਬਾਅਦ ਉਨਾਂ ਰਾਸ਼ਟਰਪਤੀ ਅਸਰਫ਼ ਗਨੀ ਤੇ ਮੁੱਖ ਕਾਰਜਕਾਰੀ ਅਬਦੁਲਾ ਅਬਦੁਲਾ ਨਾਲ ਮੀਟਿੰਗ ਕੀਤੀ। ਕੈਰੀ ਨੇ ਅਫਗਾਨੀਸਤਾਨ ਦੇ ਟਾੱਪ ਨੇਤਾਵਾਂ ਨਾਲ ਤਾਲੀਬਾਨ ਅੱਤਵਾਦੀਆਂ ਤੇ ਆਂਤਕੀ ਸੂਮਹਾਂ ਦੇ ਨਾਲ ਯੁੱਧ ਦੇ ਨਾਲ ਨਾਲ ਦੁੱਪਖੀ ਸਬੰਧਾਂ, ਸੁਰਖਿਆ ਤੇ ਹਾਲਿਆ ਰਾਜਨੀਤਕ ਗਤੀਵਿਧੀਆਂ ‘ਤੇ ਚਰਚਾ ਕੀਤੀ। ਹਲਾਂਕਿ ਕੈਰੀ ਦੇ ਦੌਰੇ ਦੇ ਬਾਅਦ ਰਾਜਧਾਨੀ ਕਾਬੁਲ ਦੇ ਰਾਜਨਾਇਕ ਇਲਾਕਿਆਂ ‘ਚ ਇਕ ਦੇ ਬਾਅਦ ਇਕ ਧਮਾਕੇ ਹੋਏ। ਸੁਰਖਿਆ ਅਧਿਕਾਰੀਆਂ ਨੇ ਇਨਾਂ ਧਮਾਕਿਆਂ ਬਾਰੇ ਅਜੇ ਕਿਸੇ ਤਰਾਂ ਦਾ ਕੋਈ ਬਿਆਨ ਨਹੀਂ ਦਿੱਤਾ। ਰਾਸ਼ਟਰਪਤੀ ਗਨੀ ਨਾਲ ਮੁਲਾਕਾਤ ਕਰਨ ਦੇ ਬਾਅਦ ਇਕ ਸਾਂਝੇ ਪੱਤਰਕਾਰ ਕਾਨਫਰੰਸ ‘ਚ ਕੈਰੀ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਕੋਸ਼ਿਸ਼ਾਂ ‘ਚ ਲਗੇ ਹਨ ਕਿ ਤਾਲੀਬਾਨ ਨਾਲ ਕਿਸ ਤਰਾਂ ਸ਼ਾਂਤੀਵਾਰਤਾ ਨੂੰ ਅੱਗੇ ਵਧਾਇਆ ਜਾ ਸਕੇ। ਸਾਡੀ ਤਾਲੀਬਾਨ ਤੋਂ ਅਪੀਲ ਹੈ ਕਿ ਉਹ ਅੱਤਵਾਦ ਦਾ ਰਾਹ ਛੱਡ ਕੇ ਸ਼ਾਂਤੀ ਤੋਂ ਸਾਰਿਆਂ ਨਾਲ ਮਿਲ ਕੇ ਕਦਮ ਵਧਾਏ ਤੇ ਇਕ ਚੰਗੇ ਰਾਸ਼ਟਰ ਦੇ ਤੌਰ ‘ਤੇ ਅੱਗੇ ਆਏ।

LEAVE A REPLY