1ਚੰਡੀਗੜ੍ਹ : ਆਮ ਆਦਮੀ ਪਾਰਟੀ ਵਿਚੋਂ 6 ਸਾਲ ਲਈ ਬਾਹਰ ਕੱਢੇ ਗਏ ਪੰਜਾਬੀ ਗਾਇਕ ਜੱਸੀ ਜਸਰਾਜ ਦੀ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਨਵੀਂ ਚਰਚਾ ਛੇੜ ਦਿੱਤੀ ਹੈ। ਜੱਸੀ ਨੇ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਤੋਂ ਇੱਕ ਵੀਡੀਓ ਆਪਣੇ ਫੇਸਬੁੱਕ ਪੇਜ ਉੱਤੇ ਅਪਲੋਡ ਕੀਤੀ ਹੈ। ਵੀਡੀਓ ਵਿੱਚ ਜਿੱਥੇ ਜੱਸੀ ਆਪਣਾ ਕਸੂਰ ਕੇਜਰੀਵਾਲ ਤੋਂ ਪੁੱਛ ਰਹੇ ਹਨ ਉੱਥੇ ਹੀ ਆਪਣੇ ਆਪ ਨੂੰ ਪਾਰਟੀ ਵਿੱਚ ਬਣੇ ਰਹਿਣ ਦੀ ਗੱਲ ਵੀ ਆਖ ਰਹੇ ਹਨ। ਜੱਸੀ ਨੇ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫ਼ਰੰਸ ਵਿੱਚ ਸ਼ਾਮਲ ਹੋਣ ਦਾ ਦਾਅਵਾ ਵੀ ਕੀਤਾ ਹੈ।
ਜੱਸੀ ਅਨੁਸਾਰ ਉਹ ਸਟੇਜ ਉੱਤੇ ਨਹੀਂ ਬਲਕਿ ਆਮ ਲੋਕਾਂ ਵਿੱਚ ਬੈਠਣਗੇ। ਇਸ ਦੇ ਨਾਲ ਹੀ ਜੱਸੀ ਨੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬਹਿਸ ਕਰਨ ਦੀ ਚੁਨੌਤੀ ਵੀ ਦਿੱਤੀ ਹੈ।

LEAVE A REPLY