7ਚੰਡੀਗੜ : ਪੰਜਾਬ ਸਰਕਾਰ ਨੇ ਰਾਜ ਵਿਚ ਮੁਫਤ ਬੱਸ ਸਫਰ ਸਹੂਲਤ ਪ੍ਰਾਪਤ ਕਰਨ ਵਾਲੇ ਪੱਤਰਕਾਰਾਂ ਲਈ ਸਰਕਾਰੀ ਏ.ਸੀ. ਬੱਸਾਂ ਵਿਚ ਦੋ ਸੀਟਾ ਰਾਖਵੀਆਂ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਦੇ ਐਕਰੀਡਿਟਿਡ ਪੱਤਰਕਾਰਾਂ ਅਤੇ ਵੱਖ ਵੱਖ ਅਖਬਾਰਾਂ ਵਿਚ ਕੰਮ ਕਰ ਰਹੇ ਸਬ ਐਡੀਟਰਾਂ ਅਤੇ ਪਰੂਫ ਰੀਡਰਾਂ ਨੂੰ ਜੋ ਮਾਨਤਾ ਪ੍ਰਾਪਤ ਪੱਤਰਕਾਰਾਂ ਦੀਆਂ ਸ਼ਰਤਾ ਪੂਰੀਆਂ ਕਰਦੇ ਹਨ, ਨੂੰ ਪਨਬੱਸ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਪਟਿਆਲਾ ਦੀਆਂ ਏ.ਸੀ ਬੱਸਾਂ ਵਿਚ ਮੁਫਤ ਸਫਰ ਸਹੂਲਤ ਲਈ 2 ਸੀਟਾਂ ਰਾਖਵੀਆਂ ਰੱਖੀਆਂ ਹਨ।
ਉਹਨਾਂ ਅੱਗੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਵਲੋ’ ਪੰਜਾਬ ਰੋਡਵੇਜ਼/ਪਨਬਸ ਦੇ ਸਮੂਹ ਓਪਰੇਸ਼ਨਲ ਸਟਾਫ ਨੂੰ ਅਤੇ ਪੀ.ਆਰ.ਟੀ. ਸੀ ਦੇ ਸਮੂਹ ਕੰਡਕਟਰਾਂ ਨੂੰ ਹਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ ਕਿ ਉਹ ਹਰ ਏ.ਸੀ. ਬੱਸ ਵਿਚ ਪੱਤਰਕਾਰਾਂ ਲਈ ਦੋ ਸੀਟਾਂ ਰਾਖਵੀਆਂ ਰੱਖਣਾ ਯਕੀਨੀ ਬਣਾਉਣ।

LEAVE A REPLY