3ਪੰਜਾਬ ਕਾਂਗਰਸ ਦੇ ਇੰਚਾਰਜ ਸ਼ਕੀਲ ਅਹਿਮਦ ਵੱਲੋਂ ਕੀਤੀ ਗਈ ਪੁਸ਼ਟੀ

ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਅੰਦਰੁਣੀ ਕਲਹ ਥਮਣ ਦਾ ਨਾਮ ਨਹੀਂ ਲੈ ਰਹੀ। ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਜਗਮੀਤ ਬਰਾੜ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ।  ਹਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬੇਸ਼ੱਕ ਕਈ ਕਾਂਗਰਸੀ ‘ਚ ਮੌਜੂਦ ਸੀਨੀਅਰ ਨੇਤਾ ਇਕਜੁਟ ਨਜ਼ਰ ਆ ਰਹੇ ਹਨ ਮਗਰ ਬਰਾੜ ਦੀ ਬਰਖ਼ਾਸਤੀ ਤੋਂ ਬਾਅਦ ਇਹ ਜਾਹਿਰ ਹੋ ਚੁਕਿਆ ਹੈ ਕਿ ਜੋ ਕੋਈ ਵੀ ਨੇਤਾ ਕੈਪਟਨ ਦੀ ਅਗਵਾਈ ਹੇਠ ਚੰਗਾ ਪ੍ਰਦਰਸ਼ਨ ਨਹੀਂ ਕਰੇਗਾ ਉਸਦਾ ਅਜਿਹਾ ਹੀ ਅੰਜਾਮ ਹੋਵੇਗਾ। ਪੰਜਾਬ ਕਾਂਗਰਸ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਸੋਮਵਾਰ ਨੂੰ ਰਸਮੀ ਤੌਰ ‘ਤੇ ਜਗਮੀਤ ਬਰਾੜ ਨੂੰ ਬਰਖ਼ਾਸਤ ਕਰਨ ਦੀ ਗੱਲ ਕਹੀ। ਬਰਾੜ ਪਿਛਲੇ ਕਾਫੀ ਸਮੇਂ ਤੋਂ ਕੈਪਟਨ ਵਿਰੁੱਧ ਬਿਆਨਬਾਜੀ ਕਰ ਰਹੇ ਸਨ ਤੇ ਹੋਰਨਾਂ ਕਾਂਗਰਸੀ ਆਗੂ ਬਰਾੜ ਨੂੰ ਪਾਰਟੀ ਤੋਂ ਕੱਢਣ ਦੀ ਮੰਗ ਚੁੱਕ ਰਹੇ ਸਨੇ
ਦੂਜੇ ਪਾਸੇ ਬਰਾੜ ਨੇ ਟਵੀਟ ਕਰ ਕਿਹਾ ਹੈ ਕਿ ਉਨਾਂ ਨੂੰ ਸ਼ਕੀਲ ਅਮਿਹਦ ਨੇ ਜਦੋਂ ਸੁਨੇਹਾ ਭੇਜਿਹਾ ਤਾਂ ਉਹ ਹੈਰਾਨ ਰਹਿ ਗਏ। ਬਰਾੜ ਪਹਿਲਾਂ ਵੀ ਕਾਂਗਰਸ ੋਂ ਮੁਅੱਤਲ ਕੀਤੇ ਜਾ ਚੁੱਕੇ ਹਨ, ਉਹ ਸਹਿਮਤੀ ਨਾਲ ਕਾਂਗਰਸ ਵਿਚ ਵਾਪਸ ਆ ਗਏ। ਖਬਰ ਇਹ ਵੀ ਹੈ ਕਿ ਬਰਾੜ ਆਪ ਦਾ ਦਾਮਨ ਫੜ ਸਕਦੇ ਹਨ। ਟਵੀਟਰ ‘ਤੇ ਬਰਖ਼ਾਸਤੀ ਤੋਂ ਬਾਅਦ ਬਰਾੜ ਨੇ ਕਿਹਾ ਕਿ ਉਹ ਸੂਬੇ ਦੇ 60 ਵਿਧਾਨ ਸਭਾ ਹਲਕਿਆਂ ਦੀ ਯਾਤਰਾ ਕਰਨਗੇ। 21 ਮਈ ਨੂੰ ਚਪੜਚਿੜੀ ਦੇ ਇਤਹਾਸਕ ਮੈਦਾਨ ਵਿਚ ਆਪਣੇ ਸਮਰਥਕਾਂ ਨੂੰ ਇੱਕਠ ਕਰਨਗੇ ਤੇ ਅਹਿਮ ਭਾਸ਼ਣ ਰਾਹੀਂ ਲੋਕਾਂ ਨੂੰ ਜਾਗਰੁਕ ਕਰਨਗੇ।
ਜਾਣਕਾਰੀ ਮੁਤਾਬਕ ਸ਼ਕੀਲ ਅਹਿਮਦ ਨੇ ਬਰਾੜ ਨੂੰ ਵਜਾ ਦੱਸੋ, ਨੋਟਿਸ ਜਾਰੀ ਕੀਤਾ ਸੀ ਤੇ ਬਰਾੜ ਵੱਲੋਂ ਦਿੱਤੇ ਗਏ ਜਵਾਬ ਲਾਲ ਪਾਰਟੀ ਸੰਤੁਸ਼ਟ ਨਜ਼ਰ ਨਹੀਂ ਆਈ ਤੇ ਉਨਾਂ ਦੀ ਬਰਖ਼ਾਸਤਗੀ ਕਰ ਦਿੱਤੀ ਗਈ।

LEAVE A REPLY