515 ਤੋਂ 30 ਅਪ੍ਰੈਲ ਤੱਕ ਚੱਲੇਗਾ ਟਰੈਲ
ਐਸੋਸੀਏਸ਼ਨਾਂ ਨੇ ਕਿਹਾ, ਘੱਟ ਗੱਡੀਆਂ ਦੇ ਸੜਕਾਂ ‘ਤੇ ਆਉਣ ਕਾਰਨ ਪੈਟਰੋਲ ਪੰਪਾਂ ‘ਤੇ 24 ਘੰਟੇ ਸਰਵਿਸ ਦੇਣੀ ਉਚਿਤ ਨਹੀਂ
ਨਵੀਂ ਦਿੱਲੀ : ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੈਟਰੋਲ ਪੰਪ ਸਿਰਫ 12 ਘੰਟੇ ਲਈ ਹੀ ਖੁੱਲਣਗੇ। ਇਹ ਐਲਾਨ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਹੈ। ਐਸੋਸੀਏਸ਼ਨ ਮੁਤਾਬਕ ਦਿੱਲੀ ਵਿਚ ਔਡ-ਈਵਨ ਦੇ ਟਰੈਲ ਦੌਰਾਨ 15 ਤੋਂ 30 ਅਪ੍ਰੈਲ ਤੱਕ ਪੰਪ 12 ਘੰਟੇ ਲਈ ਖੋਲ੍ਹੇ ਜਾਣਗੇ। ਇਸ ਫੈਸਲੇ ਪਿੱਛੇ ਤਰਕ ਦਿੱਤਾ ਗਿਆ ਹੈ ਕਿ ਘੱਟ ਗੱਡੀਆਂ ਦੇ ਸੜਕਾਂ ‘ਤੇ ਆਉਣ ਕਾਰਨ 24 ਘੰਟੇ ਸਰਵਿਸ ਦੇਣੀ ਉੱਚਿਤ ਨਹੀਂ ਹੈ। ਕਿਉਂਕਿ ਇਸ ਦੇ ਲਈ ਖਰਚਾ ਜ਼ਿਆਦਾ ਪਏਗਾ, ਜਦਕਿ ਤੇਲ ਦੀ ਵਿੱਕਰੀ ਘੱਟ ਹੋਣ ਕਾਰਨ ਆਮਦਨ ਘਟੇਗੀ।

LEAVE A REPLY