9ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਇਆ ਐਲਾਨ
ਤਲਵੰਡੀ ਸਾਬੋ : ਸਰਬੱਤ ਖਾਲਸਾ ਇੱਕ ਵਾਰ ਫਿਰ ਬੁਲਾਇਆ ਗਿਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਬੁਲਾਉਣ ਵਾਲੀਆਂ ਪੰਥਕ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਹੈ। ਜਥੇਬੰਦੀਆਂ ਮੁਤਾਬਕ 10 ਨਵੰਬਰ 2016 ਨੂੰ ਸਰਬੱਤ ਖਾਲਸਾ ਦਾ ਇਕੱਠ ਤਲਵੰਡੀ ਸਾਬੋ ਵਿਖੇ ਹੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਿਛਲੇ ਸਾਲ 10 ਨਵੰਬਰ 2015 ਨੂੰ ਵੀ ਸਰਬੱਤ ਖਾਲਸਾ ਬੁਲਾਇਆ ਗਿਆ ਸੀ। ਹਾਲਾਂਕਿ ਇਸ ਦੌਰਾਨ ਲਏ ਗਏ ਕਈ ਵੱਡੇ ਫੈਸਲਿਆਂ ‘ਤੇ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਨਹੀਂ ਬਣ ਸਕੀ ਸੀ।
ਪਹਿਲਾਂ ਬੁਲਾਏ ਗਏ ਸਰਬੱਤ ਖਾਲਸਾ ਦਾ ਮੁੱਖ ਮੁੱਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਵਧ ਰਹੇ ਮਾਮਲੇ ‘ਤੇ ਮੁਲਜ਼ਮਾਂ ਖਿਲਾਫ ਅਕਾਲੀ ਸਰਕਾਰ ਵੱਲੋਂ ਠੋਸ ਕਾਰਵਾਈ ਨਾ ਕੀਤੇ ਜਾਣਾ ਸੀ। ਇਸ ਦੇ ਨਾਲ ਹੀ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿੱਤੇ ਜਾਣਾ ਤੇ ਫਿਰ ਸਿੱਖਾਂ ਦੇ ਦਬਾਅ ਤੋਂ ਬਾਅਦ ਮਾਫੀ ਰੱਦ ਕਰਨਾ ਮੁੱਖ ਮੁੱਦਾ ਸੀ।

LEAVE A REPLY