1ਲੁਧਿਆਣਾ : ਆਮ ਆਦਮੀ ਪਾਰਟੀ ਵਲੋਂ ਅੱਜ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਦਕਰ ਜੀ ਦਾ ੧੨੫ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੋਕੇ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਪਾਰਟੀ ਵਾਲੰਟੀਅਰਜ਼ ਵਲੋਂ ਡਾ: ਭੀਮ ਰਾਓ ਅੰਬੇਦਕਰ ਜੀ ਨੂੰ ਯਾਦ ਕਰਦਿਆਂ ਬਸਤੀ ਜੋਧੇਵਾਲ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਚੌਂਕ ਤੱਕ ਪੈਦਲ ਯਾਤਰਾ ਦਾ ਆਯੋਜਨ ਕੀਤਾ ਗਿਆ। ਜਲੰਧਰ ਬਾਈਪਾਸ ਚੌਂਕ ਕੋਲ ਪਹੁੰਚਣ ਉਪਰੰਤ ਪਾਰਟੀ ਵਾਲੰਟੀਅਰਜ਼ ਵਲੋਂ ਡਾ: ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਤੇ ਫੁੱਲ ਚੜ੍ਹਾਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੋਕੇ ਪਾਰਟੀ ਦੇ ਜ਼ੋਨ ਕੋਆਰਡੀਨੇਟਰ ਸਾਬਕਾ ਕਰਨਲ ਸੀ. ਐਮ. ਲਖਨਪਾਲ ਨੇ ਕਿਹਾ ਕਿ ਅੱਜ ਉਸ ਮਹਾਨ ਹਸਤੀ ਦਾ ਜਨਮ ਦਿਨ ਹੈ, ਜਿਹਨਾਂ ਨੇ ਭਾਰਤ ਦੇ ਸੰਵਿਧਾਨ ਦਾ ਨਿਰਮਾਣ ਕੀਤਾ ਅਤੇ ਦਬੇ-ਕੁਚਲੇ ਅਤੇ ਦਲਿਤ ਲੋਕਾਂ ਦੇ ਉਭਾਰ ਲਈ ਅਥਾਹ ਯਤਨ ਕੀਤੇ। ਉਹਨਾਂ ਕਿਹਾ ਕਿ ਬਾਬਾ ਸਾਹਿਬ ਦੇ ਦੇਸ਼ ਪ੍ਰਤੀ ਜਜ਼ਬੇ ਅਤੇ ਉਹਨਾਂ ਦੁਆਰਾ ਦੇਸ਼ ਦੀ ਬੇਹਤਰੀ ਲਈ ਦਿੱਤੇ ਯੋਗਦਾਨ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਪ੍ਰਭਾਵੀ ਅਤੇ ਇਮਾਨਦਾਰ ਰਾਜਨੀਤਿਕ ਬਦਲ ਮਿਲਿਆ ਹੈ ਅਤੇ ਆਮ ਆਦਮੀ ਪਾਰਟੀ ਪੰਜਾਬ ਅਤੇ ਪੂਰੇ ਸਮਾਜ ਦੇ ਵਿਕਾਸ ਅਤੇ ਇਸਦੀ ਪੂਰਣ ਉਸਾਰੀ ਦੇ ਮਕਸਦ ਨੂੰ 2017 ਵਿੱਚ ਪੂਰਾ ਕਰੇਗੀ।

LEAVE A REPLY