images-300x168ਜੰਕ ਫ਼ੂਡ, ਤੇਜ਼ ਮਸਾਲੇ ਵਾਲੇ ਭੋਜਨ, ਮੈਦੇ (ਸਮੋਸਾ, ਕਚੌਰੀ, ਭਟੂਰਾ) ਅਤੇ ਮਿੱਠੇ ਖਾਣੇ ਤੋਂ ਪ੍ਰਹੇਜ਼ ਕਰੋ।
ਤਰਬੂਜ਼ ਅਤੇ ਨਿੰਬੂ ਪਾਣੀ ਪੀਣਾ ਜ਼ਿਆਦਾ ਵਧੀਆ ਹੈ। ਖਾਣੇ ਤੋਂ 40 ਮਿੰਟ ਪਹਿਲਾਂ ਜਾਂ ਦੋ ਘੰਟੇ ਬਾਅਦ ਫ਼ਲ ਖਾਣੇ ਚਾਹੀਦੇ ਹਨ। ਰੋਜ਼ਾਨਾ ਪਪੀਤੇ ਦਾ ਸੇਵਨ ਕਰੋ। ਚਰਬੀ ਦੇ ਨਾਲ-ਨਾਲ ਇਹ ਪੇਟ ਸਬੰਧੀ ਪ੍ਰੇਸ਼ਾਨੀਆਂ ਨੂੰ ਵੀ ਦੂਰ ਕਰਦਾ ਹੈ।
ਸਵੇਰੇ ਇਕ ਗਿਲਾਸ ਤਾਜ਼ੇ ਪਾਣੀ ਵਿੱਚ 1 ਨਿੰਬੂ ਦਾ ਰਸ ਅਤੇ 1 ਚਮਚ ਸ਼ਹਿਦ ਮਿਲਾ ਕੇ ਪੀਣਾ ਸ਼ੁਰੂ ਕਰ ਦਿਓ। ਦਿਨ ਵਿੱਚ 12 ਤੋਂ 15 ਗਿਲਾਸ ਪਾਣੀ ਜ਼ਰੂਰ ਪੀਓ।
ਫ਼ਾਈਬਰ ਭਰਪੂਰ ਖਾਣੇ ਦੀ ਮਾਤਰਾ ਵਧਾ ਲਓ। ਫ਼ਲ, ਸਾਬਤ ਅਨਾਜ ਅਤੇ ਹਰੀਆਂ ਸਬਜ਼ੀਆਂ ‘ਤੇ ਜ਼ਿਆਦਾ ਜ਼ੋਰ ਦਿਓ।
ਇਕੋ ਸਮੇਂ ਜ਼ਿਆਦਾ ਖਾਣ ਦੀ ਥਾਂ ਵਾਰ-ਵਾਰ ਥੋੜ੍ਹਾ-ਥੋੜ੍ਹਾ ਖਾਓ। ਰਾਤ ਨੂੰ ਹਲਕਾ ਖਾਣਾ ਹੀ ਖਾਓ।
ਚਾਕਲੇਟ, ਕੇਕ, ਟੌਫ਼ੀ, ਆਈਸਕ੍ਰੀਮ, ਕੈਂਡੀ ਬਿਲਕੁਲ ਨਾ ਖਾਓ।
ਲੰਚ ਜਾਂ ਡਿਨਰ ਮੇਨਕਾਰਸ ਤੋਂ ਪਹਿਲਾਂ ਸਲਾਦ ਖਾਓ। ਸਲਾਦ ਵਿੱਚ ਤੁਸੀਂ ਖੀਰਾ, ਮੂਲੀ, ਗਾਜਰ, ਚੁਕੰਦਰ, ਲੈਟਸ ਲੀਫ਼, ਟਮਾਟਰ ਆਦਿ ਲੈ ਸਕਦੇ ਹੋ।
ਸਿਰਫ਼ ਕਣਕ ਦੇ ਆਟੇ ਦੀ ਰੋਟੀ ਦੀ ਥਾਂ ਸੋਇਆਬੀਨ ਅਤੇ ਚਨੇ ਦੇ ਮਿਕਸ ਆਟੇ ਦੀ ਰੋਟੀ ਜ਼ਿਆਦਾ ਫ਼ਾਇਦੇਮੰਦ ਹੈ।
ਅੱਧਾ-ਪੌਣਾ ਘੰਟਾ ਸੈਰ ਜ਼ਰੂਰ ਕਰੋ। ਸਵੇਰ ਦੀ ਸੈਰ ਤੋਂ ਇਲਾਵਾ ਡਿਨਰ ਤੋਂ ਬਾਅਦ ਵੀ ਸੈਰ ਕਰੋ। ਹਲਕੀ ਕਸਰਤ ਕਰੋ।

LEAVE A REPLY