2ਮਹੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਡਾ. ਭੀਮਰਾਵ ਅੰਬੇਡਕਰ ਦੇ ਨਾਂ ‘ਤੇ ਉਨ੍ਹਾਂ ਨੂੰ ਕੋਸਣ ਵਾਲੇ ਵਿਰੋਧੀ ਦਲਾਂ ਅਤੇ ਨੇਤਾਵਾਂ ਦਾ ਨਾਂ ਲਏ ਬਿਨਾਂ ਉਨ੍ਹਾਂ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਨੇ ਅੰਬੇਡਕਰ ਲਈ ਕੁਝ ਨਹੀਂ ਕੀਤਾ। ਮੋਦੀ ਮੱਧ ਪ੍ਰਦੇਸ਼ ਦੇ ਇੰਦੌਰ ਕੋਲ ਡਾ. ਅੰਬੇਡਕਰ ਦੀ ਜਨਮ ਭੂਮੀ ਮਹੂ ਵਿਚ ਉਨ੍ਹਾਂ ਦੀ 125ਵੀਂ ਜਯੰਤੀ ਦੇ ਮੌਕੇ ‘ਤੇ ਇਕ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਪਰੇਸ਼ਾਨ ਹਨ ਕਿ ਮੋਦੀ ਡਾ. ਅੰਬੇਡਕਰ ਨਾਲ ਜੁੜੇ ਪੰਚਤੀਰਥ ਲਈ ਕਿਉਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਕਹਿਣਾ ਚਾਹਾਂਗਾ ਕਿ ਇਹ ਸਾਡੇ ਲਈ ਸ਼ਰਧਾ ਦਾ ਵਿਸ਼ਾ ਹੈ, ਅਸੀਂ ਮੰਨਦੇ ਹਾਂ ਕਿ ਡਾ. ਅੰਬੇਡਕਰ ਨਾਲ ਜੁੜੇ ਸਮਾਰਕ ਬਣਾਉਣ ਦਾ ਚੰਗੀ ਕਿਸਮਤ ਮੌਜੂਦਾ ਸਰਕਾਰ ਦੀ ਹੀ ਸੀ।
ਮੋਦੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਤੁਸੀਂ ਲੋਕ ਪਰੇਸ਼ਾਨ ਹੋ ਕਿ ਤੁਸੀਂ ਐਨੇ ਖੁਸ਼ ਕਿਸਮਤ ਨਹੀਂ, ਤੁਸੀਂ ਇਹ ਕੰਮ ਕਿਉਂ ਨਹੀਂ ਕੀਤਾ। ਦਲਿਤਾਂ ਅਤੇ ਗਰੀਬਾਂ ਦੇ ਮੁੱਦੇ ‘ਤੇ ਵਿਰਧੀ ਦਲਾਂ ਨੂੰ ਘੇਰਦੇ ਹੋਏ ਮੋਦੀ ਨੇ ਕਿਹਾ ਕਿ ਕੁਝ ਲੋਕ ਪਿਛਲੇ 6-6 ਦਹਾਕਿਆਂ ਤੋਂ ਖੁਦ ਨੂੰ ਗਰੀਬਾਂ ਦਾ ਮਸੀਹਾ ਦੱਸ ਰਹੇ ਹਨ। ਉਨ੍ਹਾਂ ਦੀ ਜ਼ੁਬਾਨ ‘ਤੇ ਹਮੇਸ਼ਾ ਗਰੀਬ-ਗਰੀਬ ਰਹਿੰਦਾ ਹੈ, ਉਨ੍ਹਾਂ ਨੇ ਗਰੀਬਾਂ ਲਈ ਜੋ ਕੀਤਾ, ਉਸ ਦਾ ਹਿਸਾਬ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਹਿਸਾਬ ਨਾਲ ਮੈਂ ਤੁਹਾਡਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ।

LEAVE A REPLY