6ਲਾਹੌਰ :  ਪਾਕਿਸਤਾਨ ਵਿਖੇ ਪੰਜਾਬ ਸੂਬੇ ਦੇ ਇਕ ਟਾਪੂ ‘ਤੇ ਛੋਟੂ ਗੈਂਗ ਨੇ ਅੱਜ ਛੇ ਪੁਲਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਤੇ ਕੁਝ ਹੋਰ ਪੁਲਸ ਮੁਲਾਜ਼ਮਾਂ ਸਣੇ 24 ਲੋਕਾਂ ਨੂੰ ਬੰਧਕ ਬਣਾ ਲਿਆ। ਪੁਲਸ ਅਧਿਕਾਰੀ ਤੇ ਅਰਧ-ਸੈਨਿਕ ਰੇਂਜਰਸ ਸਣੇ 1600 ਸੁਰੱਖਿਆ ਅਧਿਕਾਰੀਆਂ ਨੇ ਇਸ ਟਾਪੂ ‘ਤੇ ਕਬਜ਼ਾ ਕਰਨ ਲਈ ਪਿਛਲੇ 9 ਦਿਨਾਂ ਤੋਂ ਗੈਂਗਸਟਰਾਂ ਖਿਲਾਫ ਮੁਹਿੰਮ ਚਲਾਈ ਹੋਈ ਹੈ।
ਪੰਜਾਬ ਪੁਲਸ ਦੀ ਮਹਿਲਾ ਬੁਲਾਰਾ ਨਬੀਲਾ ਗਜਨਫਾਰ ਨੇ ਕਿਹਾ, ‘ਪੁਲਸ ਦੀ ਕਾਰਵਾਈ ‘ਚ ਛੋਟੂ ਗੈਂਗ ਦੇ ਚਾਰ ਬਦਮਾਸ਼ ਮਾਰੇ ਗਏ ਤੇ ਅੱਠ ਜ਼ਖਮੀ ਹੋਏ ਹਨ। ਇਸ ਕਾਰਵਾਈ ਦੌਰਾਨ ਛੇ ਪੁਲਸ ਅਧਿਕਾਰੀ ਵੀ ਮਾਰੇ ਗਏ ਤੇ ਸੱਤ ਹੋਰ ਜ਼ਖਮੀ ਹੋ ਗਏ’।

LEAVE A REPLY