4ਬੈਂਗਲੁਰੂ : ਭਾਜਪਾ ਪਾਰਟੀ ਦੇ ਰਾਸ਼ਟਰੀ ਉੱਪ ਪ੍ਰਧਾਨ ਬੀ. ਐਸ. ਯੇਦੀਯੁਰੱਪਾ ਨੇ ਵੀਰਵਾਰ ਨੂੰ ਪਾਰਟੀ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਯੇਦੀਯੁਰੱਪਾ ਨੇ ਇੱਥੇ ਪਾਰਟੀ ਹੈੱਡਕੁਆਰਟਰ ਵਿਚ ਲੋਕ ਸਭਾ ਮੈਂਬਰ ਅਤੇ ਪ੍ਰਦੇਸ਼ ਪ੍ਰਧਾਨ ਪ੍ਰਹਲਾਦ ਜੋਸ਼ੀ ਦੇ ਸਥਾਨ ‘ਤੇ ਇਹ ਅਹੁਦਾ ਸੰਭਾਲਿਆ। ਯੇਦੀਯੁਰੱਪਾ ਚੌਥੀ ਵਾਰ ਪ੍ਰਦੇਸ਼ ਪ੍ਰਧਾਨ ਬਣੇ ਹਨ। ਦੱਖਣੀ ਭਾਰਤ ਵਿਚ ਭਾਜਪਾ ਨੂੰ ਸੱਤਾ ‘ਚ ਲਿਆਉਣ ਦਾ ਸਿਹਰਾ ਯੇਦੀਯੁਰੱਪਾ ਨੂੰ ਜਾਂਦਾ ਹੈ, ਜਦੋਂ 2008 ਵਿਚ ਉਨ੍ਹਾਂ ਦੇ ਦਮ ‘ਤੇ ਭਾਜਪਾ ਨੇ ਸਰਕਾਰ ਬਣਾਈ ਸੀ। ਹਾਲਾਂਕਿ ਉਹ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਕਈ ਮਾਮਲਿਆਂ ‘ਚ ਇਕ ਮਹੀਨੇ ਲਈ ਜੇਲ ਵੀ ਜਾਣਾ ਪਿਆ ਸੀ।
ਯੇਦੀਯੁਰੱਪਾ ਨੇ ਜੇਲ ਤੋਂ ਵਾਪਸ ਆਉਣ ਤੋਂ ਬਾਅਦ ਮੁੱਖ ਮੰਤਰੀ ਬਣਨ ਦੀ ਕੋਸ਼ਿਸ਼ ਕੀਤੀ ਪਰ ਪਾਰਟੀ ਨੇ ਆਗਿਆ ਨਹੀਂ ਦਿੱਤੀ। ਇਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਕਰਨਾਟਕ ਜਨਤਾ ਪੱਖ ਦਾ ਗਠਨ ਕੀਤਾ ਅਤੇ ਭਾਜਪਾ ਵਿਰੁੱਧ ਮੋਰਚਾ ਖੋਲ ਦਿੱਤਾ। ਇਹ ਪਾਰਟੀ ਬਾਅਦ ਵਿਚ ਭਾਜਪਾ ‘ਚ ਸ਼ਾਮਲ ਹੋ ਗਈ ਅਤੇ 2014 ‘ਚ ਸਫਲਤਾਪੂਰਵਕ ਲੋਕ ਸਭਾ ਚੋਣਾਂ ਲੜੀਆਂ, ਜਿਸ ‘ਚ ਪਾਰਟੀ ਨੂੰ 17 ਸੀਟਾਂ ਮਿਲੀਆਂ।

LEAVE A REPLY