1ਰਿਆਲਟੀ ਸ਼ੋਅ, ਫ਼ਿਲਮਾਂ ਅਤੇ ਆਈਟਮ ਨੰਬਰਾਂ ‘ਚ ਨਜ਼ਰ ਆ ਚੁੱਕੀ ਅਦਾਕਾਰਾ ਸੰਨੀ ਲਿਓਨ ਆਪਣੀ ਆਉਣ ਵਾਲੀ ਫ਼ਿਲਮ ਨਾਲ ਨਿਰਮਾਤਾ ਦੇ ਤੌਰ ‘ਤੇ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ‘ਮਸਤੀਜਾਦੇ’ ਫ਼ਿਲਮ ਦੀ ਅਦਾਕਾਰਾ ਇਸ ਫ਼ਿਲਮ ਦਾ ਨਿਰਮਾਣ ਕਰਨ ਦੇ ਨਾਲ-ਨਾਲ ਇਸ ਫ਼ਿਲਮ ‘ਚ ਕੰਮ ਵੀ ਕਰੇਗੀ। ਇਹ ਇੱਕ ਡਰਾਮਾ-ਥ੍ਰਿੱਲਰ ਫ਼ਿਲਮ ਹੋਵੇਗੀ। ਇਸ ਫ਼ਿਲਮ ਸੰਬੰਧੀ ਸੰਨੀ ਦਾ ਕਹਿਣਾ ਹੈ, ”ਸਾਨੂੰ ਇਸ ਸਾਲ ਜੁਲਾਈ-ਅਗਸਤ ‘ਚ ਫ਼ਿਲਮ ਦੀ ਸ਼ੁਟਿੰਗ ਸ਼ੁਰੂ ਕਰਨ ਦੀ ਉਮੀਦ ਹੈ। ਇਹ ਇੱਕ ਡਰਾਮਾ-ਥ੍ਰਿੱਲਰ ਹੋਵੇਗੀ। ਉਮੀਦ ਹੈ ਕਿ ਫ਼ਿਲਮ ਚੰਗੀ ਹੋਵੇਗੀ।” ਸੰਨੀ ਨੇ ਅੱਗੇ ਕਿਹਾ, ”ਮੈਂ ਇਸ ‘ਚ ਕੰਮ ਕਰਾਂਗੀ, ਕਿਉਂਕਿ ਇਹ ਫ਼ਿਲਮ ਲਈ ਸਭ ਤੋਂ ਚੰਗਾ ਹੋਵੇਗਾ। ਬਾਕੀ ਜ਼ੋਰਾਂ ‘ਤੇ ਕੰਮ ਚੱਲ ਰਿਹਾ ਹੈ।” ਸੰਨੀ ਨੇ ਇੱਕ ਸੁਪਰਹੀਰੋ ਫ਼ਿਲਮ ਦੇ ਨਿਰਮਾਣ ‘ਚ ਵੀ ਰੁਚੀ ਦਿਖਾਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ ਦੇ ਬਾਰੇ ‘ਚ ਸੋਚਿਆ ਜਾ ਰਿਹਾ ਹੈ। 34 ਸਾਲਾ ਅਦਾਕਾਰਾ ਨੇ ਕਿਹਾ, ”ਸੁਪਰਹੀਰੋ ਫ਼ਿਲਮ ‘ਤੇ ਵਿੱਚਾਰ ਕੀਤਾ ਜਾ ਰਿਹਾ ਹੈ।” ਸੰਨੀ ਹੁਣ ਅਦਾਕਾਰ ਸ਼ਾਹਰੁਖ ਖਾਨ ਦੀ ਫ਼ਿਲਮ ‘ਰਈਸ’ ‘ਚ ਇੱਕ ਆਈਟਮ ਨੰਬਰ ਕਰਦੀ ਨਜ਼ਰ ਆਵੇਗੀ।

LEAVE A REPLY