5ਧੂਰੀ : ਪਿੰਡ ਰਾਮ ਨਗਰ ਛੰਨਾਂ ਵਿਖੇ ਪੁਲਿਸ ਵੱਲੋਂ ਗਊ ਰੱਖਿਆ ਦਲ ਦੀ ਸੂਚਨਾਂ ਦੇ ਅਧਾਰ ‘ਤੇ ਕੀਤੀ ਛਾਪੇਮਾਰੀ ਦੌਰਾਨ ਇੱਕ ਘਰ ਅੰਦਰ ਚੱਲਦੇ ਬੁੱਚੜਖਾਨੇ ਦਾ ਪਰਦਾਫਾਸ਼ ਕਰਦਿਆਂ  ਭਾਰੀ ਮਾਤਰਾ ‘ਚ ਗਊਆਂ ਦੇ ਕੰਗਾਲ ਤੇ ਹੋਰ ਸਮਾਨ ਬਰਾਮਦ ਕੀਤੇ ਜਾਣ ਦੀ ਖਬਰ ਹੈ ਅਤੇ ਪੁਲਿਸ ਵੱਲੋਂ ਅਜੇ ਵੀ ਅਜਿਹੇ ਕੰਗਾਲਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਰਾਮ ਨਗਰ ਛੰਨਾਂ ਵਿਖੇ ਇੱਕ ਘਰ ਦੇ ਪਿਛਵਾੜੇ ‘ਚ ਕਾਫੀ ਸਮੇਂ ਤੋਂ ਕਥਿਤ ਨਜਾਇਜ ਤਰੀਕੇ ਨਾਲ ਇੱਕ ਵਿਅਕਤੀ ਵੱਲੋਂ ਬੁੱਚੜਖਾਨਾ ਚਲਾਇਆ ਜਾ ਰਿਹਾ ਸੀ, ਜਿਥੇ ਗਊਆਂ ਨੂੰ ਕੱਟਿਆ ਜਾਂਦਾ ਸੀ ਅਤੇ ਇਸ ਗੱਲ ਦੀ ਸੂਚਨਾਂ ਗਊ ਰੱਖਿਆ ਦਲ ਦੇ ਕਾਰਕੁੰਨਾਂ ਵੱਲੋਂ ਜਿਲ੍ਹਾ ਪੁਲਿਸ ਮੁਖੀ ਸੰਗਰੂਰ ਨੁੰ ਦਿਤੀ ਗਈ, ਜਿਸ ਮਗਰੋਂ ਗਠਿਤ ਹੋਈ ਪੁਲਿਸ ਟੀਮ ਵੱਲੋਂ ਉਕਤ ਬੁੱਚੜਖਾਨੇ ‘ਤੇ ਛਾਪੇਮਾਰੀ ਕਰਕੇ ਕਥਿਤ ਤਰੀਕੇ ਨਾਲ ਚੱਲਦੇ ਬੁੱਚੜਖਾਨੇ ਦਾ ਪਰਦਾਫਾਸ਼ ਕਰਦਿਆਂ ਉਥੋ ਭਾਰੀ ਮਾਤਰਾ ‘ਚ ਗਊਆਂ ਦੇ ਕੱਟੇ ਅੰਗ, ਹੱਡੀਆਂ, ਸਿੰਗ ਵਗੈਰਾ ਬਰਾਮਦ ਕੀਤੇ ਅਤੇ ਮਗਰੋਂ ਪੁਲਿਸ ਵੱਲੋਂ ਜੇ.ਸੀ.ਬੀ. ਮਸ਼ੀਨ ਨਾਲ ਖੁਦਵਾਈ ਕਰਵਾ ਕੇ ਗਊਆਂ ਦੇ ਹੋਰ ਕੰਗਾਲ ਵੀ ਬਰਾਮਦ ਕੀਤੇ ਗਏ ਅਤੇ ਪੁਲਿਸ ਦੀ ਇਸ ਕਾਰਵਾਈ ਦੀ ਭਿਣਕ ਲੱਗਦਿਆਂ ਹੀ ਘਰ ਦੇ ਦੁਆਲੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ, ਜਿਸ ਕਾਰਨ ਮਾਹੌਲ ਨੂੰ ਖਰਾਬ ਹੋਣ ਦੇ ਖਦਸ਼ੇ ਨੂੰ ਭਾਂਪਦਿਆਂ ਪ੍ਰਸ਼ਾਸ਼ਨ ਵੱਲੋਂ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ
ਪਲਿਸ ਅਧਿਕਾਰੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਿਲੀਭੁਗਤ ਨਾਲ ਬੁੱਚੜਖਾਨਾ ਚਲਾਉਣ ਵਾਲੇ ਮੁਹੰਮਦ ਸਤਾਰ ਸਮੇਤ ਪੰਜ ਵਿਅਕਤੀਆਂ ਅਤੇ 10/12 ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਇਸ ਬੁੱਚੜਖਾਨੇ ਬਾਰੇ ਸੂਚਨਾਵਾਂ ਮਿਲ ਰਹੀਆਂ ਸਨ ਅਤੇ ਪੱਕੀ ਸੂਚਨਾਂ ਮਗਰੋਂ ਪੁਲਿਸ ਦੇ ਸਹਿਯੋਗ ਨਾਂਲ ਬੁੱਚੜਖਾਨੇ ‘ਤੇ   ਛਾਪੇਮਾਰੀ ਕੀਤੀ ਗਈ, ਉਨ੍ਹਾਂ ਬੁੱਚੜਖਾਨਾ ਚਲਾਉਣ ਵਾਲੇ ਮੁਲਜਮਾਂ ਖਿਲਾਫ਼ ਕਰੜੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਪੁਲਿਸ ਦੀ ਕਾਰਜਗੁਜਾਰੀ ‘ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ।

LEAVE A REPLY