2ਨਵੀਂ ਦਿੱਲੀ :  ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਪੁੱਤਰੀ ਪ੍ਰਿਯੰਕਾ ਵਾਡਰਾ ਨੇ ‘ਲੁਟੀਅਨ ਜ਼ੋਨ’ ‘ਚ ਉਨ੍ਹਾਂ ਨੂੰ ਅਲਾਟ ਕੀਤੇ ਗਏ ਬੰਗਲੇ ਨੂੰ ਲੈ ਕੇ ਉਠੇ ਵਿਵਾਦ ਤੋਂ ਬਾਅਦ ਸ਼ਨੀਵਾਰ ਨੂੰ ਸਫਾਈ ਦਿੱਤੀ ਹੈ। ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਬੰਗਲਾ ਨਹੀਂ ਮੰਗਿਆ ਸੀ, ਸਗੋਂ ਕਿ ਸੁਰੱਖਿਆ ਕਾਰਨਾਂ ਤੋਂ ਉਨ੍ਹਾਂ ਨੂੰ ਇਹ ਬੰਗਲਾ ਉਪਲੱਬਧ ਕਰਵਾਇਆ ਗਿਆ ਸੀ।
ਪ੍ਰਿਯੰਕਾ ਦੇ ਦਫਤਰ ਵਲੋਂ ਜਾਰੀ ਜਾਣਕਾਰੀ ‘ਚ ਕਿਹਾ ਗਿਆ ਹੈ ਕਿ ਨਿੱਜੀ ਆਵਾਸ ਨੂੰ ਲੈ ਕੇ ਉਸ ਨੂੰ ਆਪਣੇ ਅਨੁਕੂਲ ਬਣਾ ਲਿਆ ਸੀ ਪਰ ਸੁਰੱਖਿਆ ਕਾਰਨਾਂ ਤੋਂ ਉਨ੍ਹਾਂ ਨੂੰ ਉੱਥੋਂ ਹਟਾ ਕੇ ਸਰਕਾਰੀ ਬੰਗਲਾ ਰਹਿਣ ਨੂੰ ਦਿੱਤਾ ਗਿਆ, ਜਿਸ ਦੇ ਕਿਰਾਏ ਦਾ ਭੁਗਤਾਨ ਇਸ ਸ਼੍ਰੇਣੀ ਦੇ ਹੋਰ ਬੰਗਲਿਆਂ ਮੁਤਾਬਕ ਨਿਯਮਿਤ ਰੂਪ ਨਾਲ ਕਰ ਰਹੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ 1996 ‘ਚ ਐਸ. ਪੀ. ਜੀ. ਦੇ ਸੁਰੱਖਿਆ ਦਾਇਰੇ ਵਿਚ ਲਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਆਪਣੇ ਲਈ ਕਿ ਨਿੱਜੀ ਕਿਰਾਏ ਦਾ ਘਰ ਲੈ ਚੁੱਕੀ ਸੀ ਅਤੇ ਉਨ੍ਹਾਂ ਨੇ ਇਸ ਨੂੰ ਆਪਣੇ ਹਿਸਾਬ ਨਾਲ ਬਣਾ ਲਿਆ ਸੀ ਪਰ ਬਾਅਦ ਵਿਚ ਐਸ. ਪੀ. ਜੀ. ਦੇ ਉਸ ਵੇਲੇ ਦੇ ਜਨਰਲ ਡਾਇਰੈਕਟਰ ਨੇ ਇਸ ਬੰਗਲੇ ਨੂੰ ਐਸ. ਪੀ. ਜੀ. ਸੁਰੱਖਿਆ ਦੇ ਅਨੁਕੂਲ ਨਹੀਂ ਮੰਨਿਆ ਅਤੇ ਇਸ ਆਧਾਰ ‘ਤੇ ਉਨ੍ਹਾਂ ਨੂੰ ਲੁਟੀਅਨ ਜ਼ੋਨ ‘ਚ ਸਰਕਾਰੀ ਬੰਗਲਾ ਅਲਾਟ ਕੀਤਾ ਗਿਆ।

LEAVE A REPLY