4ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਜ ‘ਚ ਪੂਰਨ ਸ਼ਰਾਬਬੰਦੀ ਕਾਰਨ ਖੁਸ਼ੀ ਦਾ ਮਾਹੌਲ ਹੈ ਅਤੇ ਅਪਰਾਧਾਂ ‘ਚ ਕਮੀ ਆਈ ਹੈ। ਸ਼੍ਰਈ ਕੁਮਾਰ ਨੇ ਕਿਹਾ ਕਿ ਸ਼ਰਾਬਬੰਦੀ ਨਾਲ ਸ਼ਹਿਰੀ ਅਤੇ ਪੇਂਡੂ ਖੇਤਰ ‘ਚ ਬਹੁਤ ਖੁਸ਼ੀ ਦਾ ਮਾਹੌਲ ਹੈ। ਔਰਤਾਂ ਦੇ ਨਾਲ-ਨਾਲ ਪੁਰਸ਼  ਵੀ ਇਸ ਫੈਸਲੇ ਨਾਲ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਸ਼ਰਾਬ ‘ਤੇ ਰੋਕ ਤੋਂ ਬਾਅਦ ਅਪਰਾਧਾਂ ਦੀ ਗਿਣਤੀ ‘ਚ ਕਮੀ ਦਰਜ ਕੀਤੀ ਗਈ ਹੈ। ਜ਼ਿਆਦਾਤਰ ਗੰਭੀਰ ਅਪਰਾਧ ਸ਼ਰਾਬ ਦੇ ਨਸ਼ੇ ‘ਚ ਹੀ ਕੀਤੇ ਜਾਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ਼ਰਾਬਬੰਦੀ ਨਾਲ ਸੈਰ-ਸਪਾਟਾ ਅਤੇ ਹੋਟਲ ਵਪਾਰ ‘ਤੇ ਅਸਰ ਨਹੀਂ ਪਵੇਗਾ। ਸੈਲਾਨੀ ਬਿਹਾਰ ‘ਚ ਸ਼ਰਾਬ ਪੀਣ ਨਹੀਂ ਆਉਂਦੇ ਹਨ, ਉਹ ਇੱਥੇ ਧਾਰਮਿਕ, ਸੰਸਕ੍ਰਿਤਿਕ ਅਤੇ ਇਤਿਹਾਸਕ ਚੀਜ਼ਾਂ ਨੂੰ ਦੇਖਣ ਅਤੇ ਉਨ੍ਹਾਂ ਦਾ ਅਧਿਐਨ ਕਰਨ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਹੋਟਲਾਂ ‘ਚ ਲੋਕ ਸ਼ਰਾਬ ਹੀ ਪੀਣ ਨਹੀਂ ਜਾਂਦੇ ਹਨ, ਉੱਥੇ ਨਾਸ਼ਤਾ ਅਤੇ ਭੋਜਨ ਕਰਦੇ ਹਨ ਅਤੇ ਠਹਿਰਦੇ ਹਨ।
ਸ਼੍ਰੀ ਕੁਮਾਰ ਨੇ ਬਿਹਾਰ ਦੇ ਵਿਕਾਸ ਲਈ ਵਿਸ਼ੇਸ਼ ਰਾਜ ਦਾ ਦਰਜਾ ਮਿਲਣਾ ਜ਼ਰੂਰੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਦਰਜ ਮਿਲਣ ਨਾਲ ਕੇਂਦਰੀ ਟੈਕਸਾਂ ‘ਚ ਛੂਟ ਮਿਲੇਗੀ ਅਤੇ ਉਦੋਂ ਉੱਦਮੀ ਰਾਜ ‘ਚ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰਨਗੇ। ਰਾਜ ਸਰਕਾਰ ਆਪਣੇ ਵੱਲੋਂ ਉਦਯੋਗਪਤੀਆਂ ਨੂੰ ਆਕਰਸ਼ਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਰਾਜ ਨੂੰ ਵਿਸ਼ੇਸ਼ ਦਰਜਾ ਨਾ ਮਿਲਣ ਕਾਰਨ ਇੱਥੇ ਆਸਯੋਗ ਨਿਵੇਸ਼ ਨਹੀਂ ਹੋ ਪਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਜੋ 7 ਫੈਸਲੇ ਐਲਾਨ ਕੀਤੇ ਸਨ, ਉਨ੍ਹਾਂ ‘ਤੇ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਔਰਤਾਂ ਲਈ ਰਾਜ ਸਰਕਾਰ ਦੀਆਂ ਨੌਕਰੀਆਂ ‘ਚ 35 ਫੀਸਦੀ ਰਾਖਵਾਂਕਰਨ ਲਾਗੂ ਹੋ ਗਿਆ ਹੈ। ਸਟੂਡੈਂਟ ਕ੍ਰੇਡਿਟ ਕਾਰਡ, ਖੁਦ ਮਦਦ ਭੱਤਾ ਅਤੇ ਕੌਸ਼ਲ ਵਿਕਾਸ ਲਈ 2 ਅਕਤੂਬਰ ਤੋਂ ਜ਼ਿਲਾ ਰਜਿਸਟਰੇਸ਼ਨ ਕੇਂਦਰ ਕੰਮ ਕਰਨਾ ਸ਼ੁਰੂ ਕਰ ਦੇਣਗੇ। ਸ਼੍ਰਈ ਕੁਮਾਰ ਨੇ ਇੱਤੇ ਐਡਵਾਂਟੇਜ ਕਾਨਵਲੇਵ-2016 ‘ਚ ਕਿਹਾ ਕਿ ਰਾਜ ਸਰਕਾਰ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਦੇ ਨਾਲ-ਨਾਲ ਉੱਚ ਸਿੱਖਿਆ ਦੇ ਪ੍ਰਸਾਰ ਅਤੇ ਗੁਣਵੱਤਾ ਦੇ ਸੁਧਾਰ ‘ਤੇ ਜ਼ੋਰ ਦੇ ਰਹੀ ਹੈ। ਸੜਕਾਂ ਦੇ ਨਿਰਮਾਣ ਅਤੇ ਸਾਰਿਆਂ ਨੂੰ ਪੀਣ ਵਾਲਾ ਪਾਣੀ ਉਪਲੱਬਧ ਕਰਵਾਉਣ ਦੇ ਕੰਮ ‘ਚ ਤੇਜ਼ੀ ਲਿਆਂਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ‘ਚ ਨਿਆਂ ਦੇ ਨਾਲ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਅਗਲੇ ਕੁਝ ਸਾਲਾਂ ‘ਚ ਤਬਦੀਲੀ ਸਪੱਸ਼ਟ ਰੂਪ ਨਾਲ ਦਿਖਾਈ ਦੇਣ ਲੱਗੇਗਾ। ਰਾਜ ਦੇ ਵਿਕਾਸ ਲਈ ਬਹੁਤ ਕੰਮ ਕੀਤਾ ਗਿਆ ਹੈ ਅਤੇ ਅਜੇ ਬਹੁਤ ਕੁਝ ਕੀਤਾ ਜਾਣਾ ਹੈ।

LEAVE A REPLY