4ਨਵੀਂ ਦਿੱਲੀ : ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-3 ‘ਤੇ ਲੱਕੜ ਦਾ ਦੁਨੀਆ ਦਾ ਸਭ ਤੋਂ ਵੱਡਾ ਚਰਖਾ ਸਥਾਪਿਤ ਕੀਤਾ ਜਾਵੇਗਾ। ਅਹਿਮਦਾਬਾਦ ‘ਚ ਕੇ.ਵੀ.ਆਈ.ਸੀ. ਦੀ ਇਕ ਇਕਾਈ ਨੇ ਇਹ ਚਰਖਾ ਤਿਆਰ ਕੀਤਾ ਹੈ, ਜੋ ਪ੍ਰਦਰਸ਼ਨ ਵਾਸਤੇ ਭੇਜੇ ਜਾਣ ਲਈ ਤਿਆਰ ਹੈ। ਉੱਚ ਕੁਆਲਿਟੀ ਦੀ ਲੱਕੜ ਨਾਲ ਬਣੇ ਇਸ ਚਾਰ ਟਨ ਦੇ ਚਰਖੇ ਦਾ 50 ਸਾਲਾਂ ਤੋਂ ਵੱਧ ਸਮੇਂ ਤਕ ਚੱਲਣ ਦਾ ਅੰਦਾਜ਼ਾ ਹੈ। ਇਸ ਚਰਖੇ ਨੂੰ ਕਰੀਬ 26 ਮੁਲਾਜ਼ਮਾਂ ਤੇ ਤਰਖਾਣਾਂ ਨੇ ਨੇ 40 ਦਿਨਾਂ ‘ਚ ਤਿਆਰ ਕੀਤਾ ਹੈ।

LEAVE A REPLY