2ਮਿਰਜ਼ਾਪੁਰ :  ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਿਹਾ ਕਿ ਆਉਣ ਵਾਲੇ ਦਿਨਾਂ ‘ਚ ਭਾਰਤ ਵਿਸ਼ਵ ਦੀ ਵੱਡੀ ਆਰਥਿਕ ਸ਼ਕਤੀ ਬਣੇਗਾ। ਰਾਜਨਾਥ ਨੇ ਇਥੇ ਪਾਰਟੀ ਵਰਕਰਾਂ ਦੀ ਬੈਠਕ ‘ਚ ਦੇਸ਼ ਦੀ ਆਰਥਿਕ ਮਹੱਤਤਾ ਬਾਰੇ ਜ਼ਿਕਰ ਕਰਦੇ ਹੋਏ ਕਿਹਾ ਕਿ ਦੁਨੀਆ ਨੇ ਭਾਰਤ ਦੀ ਸ਼ਕਤੀ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਕੋਈ ਵੀ ਦੇਸ਼ ਸਾਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ। ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਦੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਕੰਮਾਂ ਦੇ ਸਕਰਾਤਮਕ ਨਤੀਜੇ ਆਉਣ ਵਾਲੇ ਸਾਲਾਂ ‘ਚ ਦੇਖਣ ਨੂੰ ਮਿਲੇਣਗੇ।
ਇਸ ਮੌਕੇ ‘ਤੇ ਉਨ੍ਹਾਂ ਨੇ ਭਾਜਪਾ ਦੇ 100 ਤੋਂ ਵੱਧ ਸੀਨੀਅਰ ਵਰਤਕਾਂ ਨੂੰ ਸਨਮਾਨਤ ਵੀ ਕੀਤਾ। ਭਾਜਪਾ ਦੇ ਸਾਬਕਾ ਮੁਖੀ ਨੇ ਕਿਹਾ ਕਿ ਉਹ ਸਾਲ 2017 ‘ਚ ਉੱਤਰ ਪ੍ਰਦੇਸ਼ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀਆਂ ‘ਚ ਯੁੱਧ ਪੱਧਰ ‘ਤੇ ਜੁੱਟ ਜਾਣ। ਉਨ੍ਹਾਂ ਨੇ ਭਾਜਪਾ ਦੀ ਸਹਿਯੋਗੀ ਪਾਰਟੀ ਆਪਣਾ ਦਲ ਨੇਤਾ ਅਤੇ ਖੇਤਰੀ ਸੰਸਦ ਅਨੂੰਪ੍ਰਿਯਾ ਪਟੇਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਤੁਸੀਂ ਇਕ ਬਹੁਤ ਯੋਗ ਮਹਿਲਾ ਸੰਸਦ ਦੀ ਚੋਣ ਕੀਤੀ ਹੈ। ਉਨ੍ਹਾਂ ‘ਚ ਪ੍ਰਤਿਭਾ ਹੈ ਅਤੇ ਸੰਸਦ ਨੂੰ ਇਸ ਦੀ ਲੋੜ ਹੈ। ਉਹ ਉਨ੍ਹਾਂ ਕੁਝ ਖਾਸ ਸੰਸਦਾਂ ‘ਚ ਸ਼ਾਮਲ ਹਨ ਜੋ ਬਹੁਤ ਚੰਗੇ ਸਪੀਕਰ ਹਨ। ਮਿਰਜ਼ਾਪੁਰ ਦੀ ਖਰਾਬ ਸੜਕਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਸਾਲ 1977 ‘ਚ ਮਿਰਜ਼ਾਪੁਰ ਤੋਂ ਵਿਧਾਇਕ ਸੀ। ਇਹ ਸੜਕਾਂ ਤਾਂ ਉਸ ਸਮੇਂ ਦੇ ਮੁਕਾਬਲੇ ਬੇਹੱਦ ਖਰਾਬ ਹੋ ਚੁੱਕੀਆਂ ਹਨ। ਇਹ ਮਾਂ ਵਿੰਧਵਾਸਿਨੀ ਦੀ ਸਥਾਨ ਹੈ ਅਤੇ ਮੈਂ ਇਥੋਂ ਦੀਆਂ ਸੜਕਾਂ ਬਾਰੇ ਮੁੱਖ ਮੰਤਰੀ ਨਾਲ ਜ਼ਰੂਰ ਗੱਲ ਕਰਾਂਗਾ।

LEAVE A REPLY