1ਮੁਬੰਈ/ਨਵੀਂ ਦਿਲੀ  : ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚਲ ਰਹੇ ਅਭਿਨੇਤਾ ਦਲੀਪ ਕੁਮਾਰ ਦੀ ਸਿਹਤ ਸੁਧਰ ਰਹੀ ਹੈ ਪਰ ਡਾਕਟਰਾਂ ਨੇ ਕਿਹਾ ਹੈ ਕਿ ਦਲੀਪ ਕੁਮਾਰ ਨੂੰ ਕੁਛ ਦਿਨ ਅਸਪਤਾਲ ‘ਚ ਰਹਿਣਾ ਹੋਵੇਗਾ। 93 ਸਾਲ ਦੇ ਦਲੀਪ ਕੁਮਾਰ ਨੂੰ ਸ਼ਨੀਵਾਰ ਸਵੇਰ ਸ਼ਰੀਰ ‘ਚ ਸੰਕਰਮਣ ਤੇ ਸਾਹ ਸਬੰਧੀ ਪਰੇਸ਼ਾਨੀ ਦੇ ਬਾਅਦ ਬਾਂਦਰਾ ਸਥਿਤ ਲੀਲਾਵਤੀ ਅਸਪਤਾਲ ‘ਚ ਦਾਖਲ ਕਰਾਇਆ ਗਿਆ ਸੀ। ਉਨਾਂ ਦੀ ਦੇਖਭਾਲ ਕਰ ਰਹੇ ਡਾ. ਜਲੀਲ ਪਾਰਕਰ ਨੇ ਕਿਹਾ ਕਿ ਉਹ ਅਸਪਤਾਲ ਆਉਣ ਦੇ ਬਾਅਦ ਕਾਫੀ ਬਹਿਤਰ ਹਨ ਤੇ ਉਨਾਂ ਦੀ ਸਿਹਤ ‘ਚ ਸੁਧਾਰ ਹੈ ਮਗਰ ਅਜੇ 4 ਤੇ 5 ਦਿਨਾਂ ਲਈ ਹੋਰ ਅਸਪਤਾਲ ‘ਚ ਹੀ ਰਹਿਣਾ ਹੋਵੇਗਾ। ਦਲੀਪ ਕੁਮਾਰ ਦੀ ਪਤਨੀ ਤੇ ਅਭਿਨੇਤਰੀ ਸਾਇਰਾ ਬਾਨੋ ਨੇ ਕਿਹਾ ਸੀ ਕਿ ਉਨਾਂ ਨੂੰ ਤੇਜ਼ ਬੁਖਾਰ, ਸਾਹ ਸਬੰਧੀ ਪਰੇਸ਼ਾਨੀ ਦੇ ਬਾਅਦ ਅਸਪਤਾਲ ‘ਚ ਦਾਖਲ ਕਰਾਇਆ ਗਿਆ ਸੀ। ਸੁਪਰ ਸਟਾਰ ਅਮਿਤਾਭ ਬੱਚਨ ਨੇ ਦਲੀਪ ਕੁਮਾਰ ਦੇ ਸਿਹਤ ਸਬੰਧ ਚਿੰਤਾ ਪ੍ਰਗਟਾਈ। ਉਨਾਂ ਟਵੀਟ ਕਰ ਕਿਹਾ ਹੈ ਕਿ ਮੇਰੀ ਗੱਲ ਸਾਇਰਾ ਜੀ ਨਾਲ ਹੋਈ ਹੈ ਤੇ ਮੈਨੂੰ ਪਤਾ ਚਲਿਆ ਹੈ ਕਿ ਹੁਣ ਦਲੀਪ ‘ਚ ਬਹਿਤਰ ਮਹਿਸੂਸ ਕਰ ਰਹੇ ਹਨ। ਮੈਂ ਉਨਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।

LEAVE A REPLY