5ਦੋ ਦਿਨਾਂ ਵਿਚ 2300 ਤੋਂ ਵੱਧ ਚਲਾਨ ਕੱਟੇ
ਨਵੀਂ ਦਿੱਲੀ : ਦਿੱਲੀ ਵਿਚ ਔਡ-ਈਵਨ ਯੋਜਨਾ ਦੇ ਪਹਿਲੇ ਦੋ ਦਿਨਾਂ ਵਿਚ 2300 ਤੋਂ ਜ਼ਿਆਦਾ ਚਲਾਨ ਕੱਟੇ ਗਏ ਹਨ ਜਦੋਂਕਿ ਪਿਛਲੇ ਔਡ-ਈਵਨ ਸੀਜ਼ਨ ਵਿਚ 15 ਜਨਵਰੀ ਤੱਕ ਮਹਿਜ਼ 479 ਚਲਾਨ ਕੱਟੇ ਗਏ ਸਨ। ਇਹ ਜਾਣਕਾਰੀ ਦਿੱਲੀ ਸਰਕਾਰ ਨੇ ਦਿੱਤੀ ਹੈ। ਦਿੱਲੀ ਸਰਕਾਰ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਲਈ ਜ਼ਿਲ੍ਹਾ ਮੈਜਿਸਟ੍ਰੇਟ, ਐਸ.ਡੀ.ਐਮ. ਤੇ ਤਹਿਸੀਲਦਾਰ ਤਾਇਨਾਤ ਕੀਤੇ ਸਨ।
ਸਰਕਾਰ ਮੁਤਾਬਕ ਯੋਜਨਾ ਦੇ ਪਹਿਲੇ ਹਿੱਸੇ ਵਿਚ ਜਿੱਥੇ ਜਾਗਰੂਕਤਾ ਤੇ ਨਿਯਮ ਪਾਲਣ ਕਰਨ ‘ਤੇ ਜ਼ੋਰ ਸੀ ਤੇ ਦੂਜੇ ਹਿੱਸੇ ਵਿੱਚ ਇਸ ਬਾਰੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਦਰਅਸਲ ਦੂਜੇ ਦੌਰ ਵਿਚ ਔਡ-ਈਵਨ ਨੂੰ ਲਾਗੂ ਕਰਵਾਉਣਾ ਦਿੱਲੀ ਸਰਕਾਰ ਦੀ ਵੱਡੀ ਪ੍ਰੀਖਿਆ ਹੈ। ਆਵਾਜਾਈ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਔਡ-ਈਵਨ ਯੋਜਨਾ ਨੂੰ ਲਾਗੂ ਕਰਨਾ ਹੈ ਤੇ ਅਸੀਂ ਇਸ ਲਈ ਲਗਾਤਾਰ ਕੰਮ ਕਰ ਰਹੇ ਹਾਂ। ਅੱਜ ਦਿੱਲੀ ਦੇ ਕਈ ਮੰਤਰੀਆਂ ਨੇ ਗੱਡੀਆਂ ਸਾਂਝੀਆਂ ਕੀਤੀਆਂ। ਦਿੱਲੀ ਵਿਚ ਓਡ-ਈਵਨ ਦੀ ਉਲੰਘਣਾ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਮੋਟਰ ਵਹੀਕਲ ਐਕਟ ਤਹਿਤ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ 2000 ਰੁਪਇਆ ਜ਼ੁਰਮਾਨਾ ਕੀਤਾ ਜਾਂਦਾ ਹੈ।

LEAVE A REPLY