3ਬੀਜਿੰਗ :   ਚੀਨ ਨੇ ਕੋਰੀਆਈ ਪਰਾਈਦਵੀਪ ਨੂੰ ਲੈ ਕੇ ਮੁੜ ਧਮਕੀ ਭਰੇ ਲਹਿਜੇ ‘ਚ ਕਿਹਾ ਕਿ ਕੋਰੀਆਈ ਪਰਾਈਦਵੀਪ ‘ਚ ਵਰਤਮਾਨ ਦੀ ਸਥਿਤੀ ਕਾਫੀ ਸੰਵੇਦਣਸ਼ੀਲ ਹੈ। ਇਥੇ ਹੋ ਰਹੀ ਕਿਸੇ ਵੀ ਕਾਰਵਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਚੀਨੀ ਵਿਦੇਸ਼ ਮੰਤਰਾਲੈ ਦੇ ਬੁਲਾਰੇ ਨੇ ਦਸਿਆ ਕਿ ਉਤਰ ਕੋਰੀਆ ਦੇ ਮਿਸਾਈਲ ਮੁੱਦੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰਖਿਆ ਪਰੀਸ਼ਦ ਦਾ ਪ੍ਰਸਤਾਅ ਸਾਫ ਹੈ। ਉਨਾਂ ਕਿਹਾ ਕਿ ਕੋਰੀਆਈ ਪਰਾਈਦਵੀਪ ‘ਚ ਵਰਤਮਾਨ ਦੀ ਸਥਿਤੀ ਕਾਫੀ ਜਟਿਲ ਤੇ ਸੰਵਦੇਣਸ਼ੀਲ ਹੈ। ਸਾਨੂੰ ਉਮੀਦ ਹੈ ਕਿ ਸਾਰੇ ਪੱਖ ਸੁਰਖਿਆ ਪਰੀਸ਼ਦ ਦੇ ਪ੍ਰਸਤਾਅ ਦੀ ਅਨੁਪਾਲਣਾ ਕਰਨਗੇ।

LEAVE A REPLY