8ਅੰਮ੍ਰਿਤਸਰ ‘ਚ ਅਨਿਲ ਜੋਸ਼ੀ ਨੇ ਕਿਹਾ
ਜਦੋਂ ਕਿਸੇ ਘਰ ਨਵੀਂ ਵਹੁਟੀ ਆਉਂਦੀ ਹੈ ਤਾਂ ਉਸਨੂੰ ਦੇਖਣ ਲਈ ਸਾਰੇ ਜਾਂਦੇ ਹਨ, ਪਰ ਪਤਾ ਬਾਅਦ ਵਿਚ ਹੀ ਲੱਗਦਾ ਹੈ ਕਿ ਅਸਲ ਉਹ ਕੀ ਹੈ
ਅੰਮ੍ਰਿਤਸਰ : ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਆਮ ਆਦਮੀ ਪਾਰਟੀ ਨੂੰ ਨਵੀਂ ਵਹੁਟੀ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਕਿਸੇ ਘਰ ਵਿੱਚ ਨਵੀਂ ਵਹੁਟੀ ਆਉਂਦੀ ਹੈ ਤਾਂ ਸਾਰੇ ਲੋਕ ਉਸ ਨੂੰ ਦੇਖਣ ਲਈ ਜਾਂਦੇ ਹਨ ਪਰ ਉਸ ਨੂੰ ਮਿਲਣ-ਵਰਤਣ ਬਾਅਦ ਹੀ ਇਹ ਪਤਾ ਲੱਗਦਾ ਹੈ ਕਿ ਅਸਲ ਵਿੱਚ ਉਹ ਕੀ ਹੈ। ਜੋਸ਼ੀ ਨੇ ਕਿਹਾ ਕਿ ਇਹ ਹੀ ਹਾਲ ਆਮ ਆਦਮੀ ਪਾਰਟੀ ਦਾ ਹੈ ਤੇ ਲੋਕ ਹੁਣ ਇਸ ਪਾਰਟੀ ਦੀ ਸੱਚਾਈ ਤੋਂ ਜਾਣੂ ਹੋ ਗਏ ਹਨ ਜਿਸ ਕਰਕੇ ਹੌਲੀ-ਹੌਲੀ ਇਸ ਤੋਂ ਦੂਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਧਾਰ ਵਧ ਨਹੀਂ ਰਿਹਾ ਬਲਕਿ ਦਿਨੋਂ ਦਿਨ ਘਟ ਰਿਹਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਵੀ ਆਮ ਆਦਮੀ ਪਾਰਟੀ ਦੀ ਅਸਲੀਅਤ ਤੋਂ ਵਾਕਫ਼ ਹੋ ਗਏ ਹਨ ਕਿਉਂਕਿ ‘ਆਪ’ ਦੀ ਸਰਕਾਰ ਨੇ ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਇਸ ਪਾਰਟੀ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਤੇ ਮੁੜ ਅਕਾਲੀ-ਭਾਜਪਾ ਦੀ ਸਰਕਾਰ ਬਣਾਉਣਗੇ।

LEAVE A REPLY