2ਜਲੰਧਰ  : ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਪੰਜਾਬ ਸਰਕਾਰ ƒ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸਰਕਾਰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਚਾਰ ਸਾਲਾਂ ਦੀ ਖੋਜ਼ ਉਪਰੰਤ ਤਿਆਰ ਕੀਤੀ ਗਈ ਪੰਜਾਬੀ ਫ਼ਿਲਮ ‘ਉਡਤਾ ਪੰਜਾਬ’ ‘ਤੇ ਪਾਬੰਦੀ ਨਾ ਲਗਾਵੇ। ਨਾਪਾ ਦਾ ਇਹ ਬਿਆਨ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਤੁਰੰਤ ਬਾਅਦ ਆਇਆ ਹੈ ਜਿਨ੍ਹਾਂ ਵਿੱਚ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਪੰਜਾਬ ਸਰਕਾਰ ਇਸ ਫ਼ਿਲਮ ‘ਤੇ ਪਾਬੰਦੀ ਲਗਾ ਸਕਦੀ ਹੈ। ਬਿਆਨ ਜਾਰੀ ਕਰਦਿਆ ਨਾਪਾ ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਤੇ ਕਾਰਜਕਾਰੀ ਡਾਇਰੈਕਟਰ ਸ. ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਦਿਲਜੀਤ ਦੋਸ਼ਾਂਝ ਨੇ ਕਿਸੇ ਫਿਲਮ ਵਿੱਚ ਖਾਕੀ (ਪੰਜਾਬ ਪੁਲਿਸ) ਦਾ ਰੋਲ ਨਿਭਾਇਆ ਹੋਵੇ। ਪਰ ਪਿਛਲੇ ਰੁਝਾਨ ਦੇ ਉਲਟ ਇਸ ਫਿਲਮ ਵਿੱਚ ਪੰਜਾਬ ਪੁਲਿਸਮੈਨ ਦੀ ਭੂਮਿਕਾ ਹਕੀਕਤ ਦੇ ਜ਼ਿਆਦਾ ਨੇੜੇ ਹੈ, ਫ਼ਿਲਮ ਵਿੱਚ ਉਸ ਵੱਲੋਂ ਬੰਨ੍ਹੀ ਗਈ ਪੁਲਿਸ ਵਾਲੀ ਪੱਗ ਵੀ ਇਸ ਵਾਰ ਝਾਲਰ-ਰਹਿਤ ਹੈ। ਉਨ੍ਹਾਂ ਕਿਹਾ ਕਿ ਸੰਸਾਰ ਭਰ ‘ਚ ਵਸਦੇ ਪੰਜਾਬੀ ਭਾਈਚਾਰੇ ਦਾ ਇਹ ਹੱਕ ਹੈ ਕਿ ਉਹ ਇਹ ਸਚਾਈ ਜਾਣੇ ਕਿ ਪੰਜਾਬ ਦੀ ਧਰਤੀ ‘ਤੇ ਕੀ ਹੋ ਰਿਹਾ ਹੈ, ਜਿਵੇਂ ਕਿ ਸਾਡੇ ਨੌਜਵਾਨ ਨਸ਼ਿਆਂ ਤੋਂ ਪ੍ਰਭਾਵਿਤ ਹਨ ਅਤੇ ਪੰਜਾਬ ਵਿਚ  ਪੰਜਾਬ  ਵਿਰੋਧੀ ਤਾਕਤਾਂ ਸ਼ਕਤੀਆਂ ਵਲੋਂ ਕਿਸ ਤਰਾਂ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ  ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਨਾਲ ਤਿਆਰ ਕੀਤੀ ਉਸਾਰੂ ਉਦੇਸ਼ ਵਾਲੀ ਫਿਲਮ ‘ਤੇ ਪਾਬੰਦੀ ਲਗਾ ਕੇ ਡਾਇਰੈਕਟਰ ਦੀ ਮਿਹਨਤ ƒ ਬਰਬਾਦ ਨਹੀਂ ਕਰਨਾ ਚਾਹੀਦਾ। ਨਾਪਾ ਆਗੂਆਂ ਨੇ ਸਰਕਾਰ ਨੂੰ ਜੋਰਦਾਰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਕੀਮਤ ਤੇ ਸਰਕਾਰ ਇਸ ਫਿਲਮ ਲਗਾਉਣ ਦੀ ਗਲਤੀ ਨਾ ਕਰੇ।

LEAVE A REPLY