4ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਕਿਰਪਾਲ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕੀਤਾ ਗਿਆ
ਕਿਰਪਾਲ ਸਿੰਘ ਨੂੰ ਲੈ ਕੇ ਉਸਦੇ ਵਾਰਸਾਂ ‘ਚ ਖੜ੍ਹਾ ਹੋਇਆ ਵਿਵਾਦ
ਅੰਮ੍ਰਿਤਸਰ : ਲਾਹੌਰ ਦੀ ਕੋਟ ਲਖਪਤ ਜੇਲ੍ਹ ‘ਚ ਦਮ ਤੋੜ ਚੁੱਕੇ ਭਾਰਤੀ ਨਾਗਰਿਕ ਕਿਰਪਾਲ ਸਿੰਘ ਨੇ ਮਰਨ ਉਪਰੰਤ ਅੱਜ ਵਤਨ ਵਾਪਸੀ ਕੀਤੀ।ਪਾਕਿਸਤਾਨੀ ਰੇਂਜਰਜ਼ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਵਾਹਗਾ ਸਰਹੱਦ ਉੱਤੇ ਕਿਰਪਾਲ ਸਿੰਘ ਦੀ ਲਾਸ਼ ਭਾਰਤੀ ਅਧਿਕਾਰੀਆਂ ਹਵਾਲੇ ਕੀਤੀ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਕਿਰਪਾਲ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕੀਤਾ ਗਿਆ।
ਕਿਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਹੀ ਪੋਸਟ ਮਾਰਟਮ ਦੀ ਮੰਗ ਕੀਤੀ ਸੀ ਤਾਂ ਜੋ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ। ਕਿਰਪਾਲ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਮੁਸਤਾਫਬਾਦ ਦਾ ਰਹਿਣ ਵਾਲਾ ਸੀ ਅਤੇ 1992 ਤੋਂ ਹੀ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸੀ।
ਦੂਜੇ ਪਾਸੇ ਕਿਰਪਾਲ ਸਿੰਘ ਨੂੰ ਲੈ ਕੇ ਉਸ ਦੇ ਵਾਰਸਾਂ ਵਿਚਾਲੇ ਵਿਵਾਦ ਖੜ੍ਹਾ ਹੋ ਗਿਆ ਹੈ। ਕਿਰਪਾਲ ਸਿੰਘ ਦੀ ਭੈਣ ਤੋਂ ਬਾਅਦ ਹੁਣ ਇੱਕ ਪਰਮਜੀਤ ਕੌਰ ਨਾਂ ਦੀ ਔਰਤ ਨੇ ਉਸ ਦੀ ਪਤਨੀ ਹੋਣ ਦਾ ਦਾਅਵਾ ਕੀਤਾ ਹੈ।ਪਰਮਜੀਤ ਕੌਰ ਦਾ ਦਾਅਵਾ ਕੀਤਾ ਕਿ ਉਸ ਦਾ ਕਿਰਪਾਲ ਸਿੰਘ ਨਾਲ ਅਜੇ ਤੱਕ ਕਾਨੂੰਨੀ ਤੌਰ ਉੱਤੇ ਤਲਾਕ ਨਹੀਂ ਹੋਇਆ ਹੈ। ਪਰਮਜੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਉਸ ਦੇ ਪਤੀ ਦੀ ਲਾਸ਼ ਦਿੱਤੀ ਜਾਵੇ ਤਾਂ ਜੋ ਉਹ ਉਸ ਦਾ ਅੰਤਿਮ ਸੰਸਕਾਰ ਕਰ ਸਕੇ।
ਉਧਰ ਕਿਰਪਾਲ ਸਿੰਘ ਦੇ ਭਤੀਜੇ ਅਸ਼ਵਨੀ ਕੁਮਾਰ ਨੇ ਆਖਿਆ ਕਿ ਉਸ ਦੇ ਲਾਪਤਾ ਹੋਣ ਦੇ ਬਾਅਦ ਪਰਮਜੀਤ ਕੌਰ ਨੇ ਮੁਸਤਫਾਬਾਦ ਸੈਦਾ ਛੱਡ ਦਿੱਤਾ ਸੀ ਅਤੇ ਉਹ ਆਪਣੇ ਪੇਕੇ ਚਲੀ ਗਈ ਸੀ ਜਿੱਥੇ ਉਸ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਸੀ।

LEAVE A REPLY