8ਇੰਡੋ-ਅਮਰੀਕਨ ਗੀਤਾ ਪਾਸੀ ਨੂੰ ਅਫਰੀਕਨ ਦੇਸ਼ ਚਾਡ ਦਾ ਰਾਜਦੂਤ ਨਿਯੁਕਤ ਕੀਤਾ
ਵਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੰਡੋ-ਅਮਰੀਕਨ ਗੀਤਾ ਪਾਸੀ ਨੂੰ ਅਫਰੀਕਨ ਦੇਸ ਚਾਡ ਦਾ ਰਾਜਦੂਤ ਨਿਯੁਕਤ ਕੀਤਾ ਹੈ। ਪਾਸੀ ਨੇ ਅਮਰੀਕਾ ਦੇ ਰਾਜਦੂਤ ਵਜੋਂ ਦੀਜੋਬੁਗਤੀ ਵਿਚ 2011 ਤੋਂ 2014 ਤੱਕ ਕੰਮ ਕੀਤਾ ਹੈ। ਉਹ ਵਿਦੇਸ਼ੀ ਕਰੀਅਰ ਸਰਵਿਸ ਨਾਲ ਜੁੜੇ ਹੋਏ ਹਨ। ਉਹ ਅੱਜਕੱਲ੍ਹ ਕਰੀਅਰ ਵਿਕਾਸ ਤੇ ਬਿਓਰੋ ਆਫ ਹਿਊਮਨ ਰਿਸੋਰਸ ਦੇ ਨਿਰਦੇਸ਼ਕ ਹਨ।
ਪਾਸੀ ਦੇ ਨਾਂ ਦੀ ਨਾਮਜ਼ਦਗੀ ਦੇ ਐਲਾਨ ਤੋਂ ਬਾਅਦ ਭਾਰਤੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਹੈ। ਭਾਰਤੀ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਉਹਨਾਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਓਬਾਮਾ ਨੇ ਇਸ ਬਾਰੇ ਵਾਈਟ ਹਾਊਸ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਗੀਤਾ ਦਾ ਨਾਂ ਐਲਾਨਣ ਵਿਚ ਬੇਹੱਦ ਖ਼ੁਸ਼ੀ ਪ੍ਰਾਪਤ ਹੋ ਰਹੀ ਹੈ। ਉਨ੍ਹਾਂ ਕੋਲ ਚੰਗਾ ਤਜ਼ਰਬਾ ਹੈ ਤੇ ਉਹ ਹੋਣਹਾਰ ਹਨ। ਉਨ੍ਹਾਂ ਦੇ ਕੰਮ ਕਰਨ ਨਾਲ ਚਾਡ ਨਾਲ ਰਿਸ਼ਤੇ ਮਜ਼ਬੂਤ ਹੋਣਗੇ।

LEAVE A REPLY