2ਪ੍ਰਕਾਸ਼ ਸਿੰਘ ਬਾਦਲ ਨੂੰ 12 ਹਜ਼ਾਰ ਕਰੋੜ ਦੇ ਘਪਲੇ ‘ਚ ਛੱਡ ਦੇਣੀ ਚਾਹੀਦੀ ਹੈ ਕੁਰਸੀ
ਜਾਖੜ ਨੇ ਪੰਜਾਬ ਸਰਕਾਰ ਖਿਲਾਫ ਮੁਹਾਲੀ ‘ਚ ਦਰਜ ਕਰਵਾਈ ਸ਼ਿਕਾਇਤ
ਚੰਡੀਗੜ੍ਹ :  ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 12,000 ਕਰੋੜ ਰੁਪਏ ਘਪਲੇ ਵਿਚ ਉਦੋਂ ਤੱਕ ਕੁਰਸੀ ਛੱਡ ਦੇਣੀ ਚਾਹੀਦੀ ਹੈ ਜਦੋਂ ਤੱਕ ਮਾਮਲੇ ਦੀ ਜਾਂਚ ਨਹੀਂ ਹੁੰਦੀ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਕੁਮਾਰ ਜਾਖੜ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡਾ ਘਪਲਾ ਹੈ ਤੇ ਇਸ ਘਪਲੇ ਵਿਚ ਕਈ ਵੱਡੀਆਂ ਮੱਛੀਆਂ ਫਸ ਸਕਦੀਆਂ ਹਨ ਪਰ ਸਰਕਾਰ ਮਾਮਲੇ ਦੀ ਜਾਂਚ ਕਰਵਾਉਣ ਨੂੰ ਤਿਆਰ ਨਹੀਂ। ઠ
ਅੱਜ ਸੁਨੀਲ ਜਾਖੜ ਨੇ ਇਸੇ ਮਾਮਲੇ ਵਿਚ ਪੰਜਾਬ ਸਰਕਾਰ ਖ਼ਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਹ ਸ਼ਿਕਾਇਤ ਮੁਹਾਲੀ ਦੇ ਅੱਠ ਫੇਜ਼ ਦੇ ਵਿਜੀਲੈਂਸ ਥਾਣੇ ਵਿਚ ਕਰਵਾਈ ਗਈ ਹੈ। ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਸ਼ਿਕਾਇਤ ਦਰਜ ਕਰਵਾਉਣਾ ਸੀ। ਹੁਣ ਪੁਲਿਸ ਆਪਣਾ ਫਰਜ਼ ਨਿਭਾਏ ਤੇ ਮਾਮਲੇ ਦੀ ਜਾਂਚ ਕਰੇ। ઠ
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦੀ ਕਣਕ ਮੰਡੀਆਂ ਵਿਚ ਵਿਕ ਰਹੀ ਹੈ ਪਰ ਕਿਸਾਨਾਂ ਨੂੰ ਅਦਾਇਗੀ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਘਪਲਿਆਂ ਕਰਕੇ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਾਦਲ ਕੈਸ਼ ਕ੍ਰੈਡਿਟ ਲਿਮਟ ਲਈ ਮੋਦੀ ਸਰਕਾਰ ਦੇ ਅੱਗੇ-ਪਿੱਛੇ ਗੇੜੇ ਮਾਰ ਰਹੇ ਸਨ। ਜਾਖ਼ੜ ਨੇ ਕਿਹਾ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਜ਼ੋਰਾਂ-ਸ਼ੋਰਾਂ ਨਾਲ ਉਠਾਉਂਦੀ ਰਹੇਗੀ ਤੇ ਅੱਗੇ ਵੀ ਇਸ ‘ਤੇ ਪ੍ਰਦਰਸ਼ਨ ਜਾਰੀ ਰਹੇਗਾ।

LEAVE A REPLY