2ਬਰੱਸਲਜ਼ : ਖਤਰਨਾਕ ਅੱਤਵਾਦੀ ਸੰਗਠਨ ਯਾਨੀ ਆਈਐਸ ਮੁੜ ਇਕ ਵਾਰ ਸਕ੍ਰਿਅ ਹੋਣ ਦੀ ਤਿਆਰੀ ‘ਚ ਹੈ। ਇਸ ਵਾਰ ਉਨਾਂ ਦੇ ਨਿਸ਼ਾਣੇ ‘ਚ ਵਿਸ਼ਵ ਦੇ ਦੋ ਸ਼ਕਤੀਸ਼ਾਲੀ ਰਾਸ਼ਟਰ ਬ੍ਰਿਟੇਨ ਤੇ ਯੁਰੋਪ ਹਨ। ਮਿਲੀ ਜਾਣਕਾਰੀ ਮੁਤਾਬਕ ਆਈਐਸ ਦੇ ਲੜਾਕੇ ਇਨਾਂ ਰਾਸ਼ਟਰਾਂ ਦੇ ਹਿੱਸਿਆਂ ‘ਚ ਨਿਊਕਲੀਅਰ ਹਮਲੇ ਦੀ ਤਿਆਰੀ ‘ਚ ਹਨ।  ਖਬਰ ਹੈ ਕਿ ਆਈ.ਐਸ. ਹਮਲੇ ਲਈ ਮਨੁੱਖੀ ਸਰੀਰ ‘ਚ ਵੀ ਵਿਸਫੋਟਕ ਸਮਗਰੀ ਫਿੱਟ ਕਰ ਸਕਦਾ ਹੈ। ਇਹ ਜਾਣਕਾਰੀ ਯੂਰਪੀਅਨ ਯੂਨੀਅਨ ਤੇ ਨਾਟੋ ਸਕਿਊਰਿਟੀ ਚੀਫ ਨੇ ਚੇਤਾਵਨੀ ਰਾਹੀਂ ਕੀਤੀ ਹੈ। ਇਸ ਦੇ ਮੁਤਾਬਕ, ਸੀਰੀਆ ਤੇ ਇਰਾਕ ਦੇ ਅੱਤਵਾਦੀ ਪੱਛਮੀ ਦੇਸ਼ਾਂ ‘ਚ ਵੱਡੀ ਤਬਾਹੀ ਲਈ ਬਾਇਓਲੌਜੀਕਲ, ਕੈਮੀਕਲ ਤੇ ਰੇਡੀਓਐਕਟਿਵ ਹਥਿਆਰਾਂ ਦਾ ਮਟੀਰੀਅਲ ਇਕੱਠਾ ਕਰ ਰਹੇ ਹਨ। ਨਾਟੋ ਦੇ ਡਿਪਟੀ ਅਸਿਸਟੈਂਟ ਸੈਕਟਰੀ ਜਨਰਲ ਨੇ ਕਿਹਾ ਅਸੀਂ ਜਾਣਦੇ ਹਾਂ ਕਿ ਅੱਤਵਾਦੀ ਤਬਾਹੀ ਮਚਾਉਣ ਵਾਲੇ ਮਟੀਰੀਅਲ ਹਾਸਲ ਕਰਨ ਦੀ ਕੋਸ਼ਿਸ ਕਰ ਰਹੇ ਹਨ।” ਆਈਐਸ ਦੋ ਹਿੱਸਿਆਂ ‘ਚ ਵੰਡਿਆ ਗਿਆ ਹੈ। ਇੱਕ ਇਰਾਕ ਤੇ ਸੀਰੀਆ ‘ਚ ਕਬਜ਼ਾ ਕੀਤੇ ਗਏ ਇਲਾਕਿਆਂ ਦੀ ਰਾਖੀ ਕਰ ਰਿਹਾ ਹੈ। ਦੂਸਰੇ ਗਰੁੱਪ ਦਾ ਨਿਸ਼ਾਨਾ ਯੂਰਪ ‘ਚ ਅੱਤਵਾਦੀ ਹਮਲੇ ਕਰਨ ਦਾ ਹੈ।

LEAVE A REPLY