1ਗੁਰਦਾਸਪੁਰ/ਚੰਡੀਗੜ  : ਪਕਿਸਤਾਨ ਦੀਆਂ ਜ਼ੇਲਾਂ ਵਿਚ ਤਸ਼ੀਹੇ ਸਹਿਣ ਤੋਂ ਇਲਾਵਾ 24 ਸਾਲ ਦਾ ਜੀਵਨ ਦੇਸ ਦੇ ਨਾਮ ਕਰਨ ਵਾਲੇ ਕਿਰਪਾਲ ਸਿੰਘ ਨੂੰ ਕੇਂਦਰ ਅਤੇ ਪੰਜਾਬ ਸਰਕਾਰਾਂ ਸਹੀਦ ਦਾ ਦਰਜ਼ਾ ਦੇਵੇ। ਇਸਦੇ ਨਾਲ ਹੀ ਕਿਰਪਾਲ ਸਿੰਘ ਦੇ ਪਰਿਵਾਰ ਨੂੰ ਸਰਬਜੀਤ ਸਿੰਘ ਵਾਲੀਆਂ ਸਹੂਲਤਾ ਪ੍ਰਦਾਨ ਕਰਕੇ ਕਿਰਪਾਲ ਦੇ ਪਰਿਵਾਰ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇ। ਇਨਾਂ ਸਬਦਾ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਵੀਰਵਾਰ ਨੂੰ ਪਿੰਡ ਮੁਸਤਫਾਬਾਦ ਸੈਯਦਾਂ ਦੇ ਕਿਰਪਾਲ ਸਿੰਘ ਦੇ ਭਤੀਜ਼ੇ ਅਸਵਨੀ ਕੁਮਾਰ, ਭਰਾ ਰੂਪ ਲਾਲ, ਭੈਣ ਜਗੀਰੋ ਅਤੇ ਭੈਣ ਕਿਸਨਾਂ ਸਮੇਤ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਝਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਕੀਤਾ। ਛੋਟੇਪੁਰ ਨੇ ਕਿਹਾ ਕਿ ਦੇਸ ਲਈ ਕੁਰਬਾਨ ਹੋਣ ਵਾਲੇ ਦੇਸ ਦੇ ਸਪੁਤਾਂ ਦੇ ਭਾਰਤ ਮਾਂ ਨੂੰ ਹਮੇਸਾ ਹੀ ਗੋਰਵ ਰਿਹਾ ਹੈ ਅਤੇ ਸ਼ਹੀਦ ਸਾਡੀਆ ਆਉਣ ਵਾਲੀਆਂ ਪੀੜੀਆ ਲਈ ਇਕ ਮਾਰਗ ਦਰਸਕ ਸਾਬਿਤ ਹੋਣਗੇ। ਛੋਟੇਪੁਰ ਨੇ ਕਿਹਾ ਕਿ ਕਿਰਪਾਲ ਸਿੰਘ ਜਿਸ ਨੇ ਕਰੀਬ 24 ਸਾਲ ਪਾਕਿਸਤਾਨ ਦੀਆਂ ਜੇਲਾਂ ਵਿਚ ਆਪਣੇ ਸਰੀਰ ਤੇ ਤਸ਼ੱਸਦ ਸਹਿਣ ਕੀਤਾ ਹੈ ਅਤੇ ਆਪਣੇ ਜੀਵਨ ਦੇ ਅਨਮੋਲ ਦਿਨ ਜ਼ੇਲਾਂ ਵਿਚ ਗੁਜਾਰੇ ਉਸ ਦਾ ਕਰਜ਼ ਕੋਈ ਵੀ ਉਤਾਰ ਨਹੀ ਸਕਦਾ। ਇਸ ਮੌਕੇ ਤੇ ਛੋਟੇਪੁਰ ਨੇ ਕਿਹਾ ਕਿ ਦੇਸ ਲਈ ਕੁਰਬਾਨ ਹੋਣ ਵਾਲਿਆਂ ਨੂੰ ਹਮੇਸਾਂ ਯਾਦ ਕੀਤਾ ਜਾਵੇਗਾ। ਇਸ ਮੌਕੇ ਤੇ ਉਨਾਂ ਨਾਲ ਜ਼ੋਨ ਇੰਚਾਰਜ਼ ਅਮਨਦੀਪ ਸਿੰਘ ਗਿੱਲ, ਗੁਰਨਾਮ ਸਿੰਘ ਮੁਸਤਫਾਪੁਰ, ਠੇਕੇਦਾਰ ਅਮਰਜੀਤ ਸਿੰਘ, ਭਾਰਤ ਭੂਸਣ, ਅਮਰਜੀਤ ਸਿੰਘ ਚਾਹਲ, ਬਾਓ ਗੁੱਲੂ ਮਲਹੋਤਰਾਂ, ਸਤਿੰਦਰ ਸਿੰਘ ਰਿਆੜ, ਅਮਰੀਕ ਸਿੰਘ ਧਰਮੀ ਫੌਜੀ, ਰਜਿੰਦਰ ਸਿੰਘ ਭੰਗੂ, ਸੁਰਿੰਦਰਪਾਲ ਸਿੰਘ ਭੰਡਵਾਂ, ਜਗਦੀਪ ਸਿੰਘ ਬੱਬੇਹਾਲੀ, ਗੁਰਬਿੰਦਰ ਸਿੰਘ ਭੋਲਾਂ, ਡਾ ਗੁਰਵਿੰਦਰ ਸਿੰਘ ਆਦਿ ਹਾਜਿਰ ਸਨ।

LEAVE A REPLY