sports-news-300x150ਨਵੀਂ ਦਿੱਲੀ: ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਦਬਾਅ ਦੇ ਹਾਲਾਤ ‘ਚ ਸਭ ਤੋਂ ਵਧੀਆ ਦੱਸਿਆ। ਨਹਿਰਾ ਨੇ ਕਿਹਾ, ” ਮੈਂ ਸਾਲ 1999 ‘ਚ ਸਾਬਕਾ ਕਪਤਾਨ ਮੁਹੰਮਦ ਅਜਹਰੂਦੀਨ ਦੀ ਕਪਤਾਨੀ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਬਹੁਤ ਕਪਤਾਨਾਂ ਦੇ ਨਾਲ ਖੇਡਿਆ ਹਾਂ ਪਰ ਦਬਾਅ ਨੂੰ ਬਿਹਤਰੀਨ ਤਰੀਕੇ ਨਾਲ ਨਜ੍ਹਿੱਠਣ ਦੇ ਮਾਮਲੇ ‘ਚ ਕੈਪਟਨ ਕੂਲ ਸਭ ਤੋਂ ਅੱਗੇ ਹਨ। ਧੋਨੀ ਵਿਰੁੱਧ ਹਾਲਾਤਾਂ ‘ਚ ਵੀ ਸਾਂਤ ਰਹਿੰਦੇ ਹਨ ਅਤੇ ਸੰਜਮ ਨਾਲ ਫ਼ੈਸਲਾ ਲੈਂਦੇ ਹਨ।”ਧੋਨੀ ਅਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਤੁਲਨਾ ਦੇ ਸਵਾਲ ‘ਤੇ ਉਨ੍ਹਾਂ ਕਿਹਾ, ”ਦੋਵੇਂ ਹੀ ਖਿਡਾਰੀ ਦੇ ਰੂਪ ‘ਚ ਸ਼ਾਨਦਾਰ ਹੋਣ ਦੇ ਨਾਲ-ਨਾਲ ਬਿਹਤਰੀਨ ਕਪਤਾਨ ਹਨ। ਗਾਂਗੁਲੀ ਮੈਦਾਨ ‘ਚ ਜ਼ਰੂਰ ਧੋਨੀ ਤੋਂ ਜਿਆਦਾ ਹਮਲਾਵਰ ਰਹਿੰਦੇ ਸਨ ਪਰ ਦੋਵਾਂ ਦਾ ਆਪਣਾ ਵੱਖਰਾ ਅੰਦਾਜ਼ ਸੀ ਅਤੇ ਦੋਵਾਂ ਦੀ ਤੁਲਨਾ ਕਰਨਾ ਸਹੀਂ ਨਹੀਂ ਹੈ।” ਮੈਂ ਗਾਂਗੁਲੀ ਦੇ ਨਾਲ ਵੀ ਖੇਡ ਦਾ ਮਜ਼ਾ ਲਿਆ ਅਤੇ ਹੁਣ ਧੋਨੀ ਦੇ ਨਾਲ ਵੀ ਖੇਡ ਦਾ ਮਜ਼ਾ ਲੈ ਰਿਹਾ ਹਾਂ।”

LEAVE A REPLY