flimy-duniya1ਬੌਲੀਵੁੱਡ ਅਦਾਕਾਰਾ ਸਵਰਾ ਭਾਸਕਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੈਸਿਆਂ ਲਈ ਕਦੀ ਕੋਈ ਫ਼ਿਲਮ ਨਹੀਂ ਕੀਤੀ ਹੈ। ਸਵਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕੈਰੀਅਰ ਦੇ ਵਿਕਾਸ ਲਈ ਫ਼ਿਲਮਾਂ ਕੀਤੀਆਂ ਹਨ। ਸਵਰਾ ਦੀ ਆਉਣ ਵਾਲੀ ਫ਼ਿਲਮ ‘ਨਿਲ ਬਟੇ ਸੰਨਾਟਾ’ 22 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਉਹ ‘ਮਾਂ’ ਦਾ ਕਿਰਦਾਰ ਨਿਭਾਅ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂ ‘ਚ ਉਹ ਇਕ ‘ਮਾਂ’ ਦੇ ਕਿਰਦਾਰ ਨਿਭਾਉਣ ਲਈ ਤਿਆਰ ਨਹੀਂ ਸੀ ਪਰ ਬਾਅਦ ‘ਚ ਉਨ੍ਹਾਂ ਨੂੰ ਫ਼ਿਲਮ ਦੀ ਕਹਾਣੀ ਖੂਬਸੂਰਤ ਲਗੀ ਅਤੇ ਉਨ੍ਹਾਂ ਨੂੰ ਲੱਗਾ ਕਿ ਇਕ ਕਲਾਕਾਰ ਦੇ ਰੂਪ ‘ਚ ਉਨ੍ਹਾਂ ਲਈ ਇਹ ਕਿਰਦਾਰ ਚੁਣੌਤੀਪੂਰਨ ਹੋਵੇਗਾ। ਉਨ੍ਹਾਂ ਅੱਗੇ ਕਿਹਾ, ”ਮੈਂ ਕਦੀ ਪੈਸਿਆਂ ਲਈ ਕੋਈ ਫ਼ਿਲਮ ਨਹੀਂ ਕਰਦੀ, ਕਿਉਂਕਿ ਪੈਸੇ ਤਾਂ ਮੈਂ ਜਿੱਥੋਂ ਮਰਜ਼ੀ ਹਾਸਿਲ ਕਰ ਸਕਦੀ ਹਾਂ ਪਰ ਇਕ ਵਾਰ ਜੇਕਰ ਤੁਹਾਡੀ ਫ਼ਿਲਮ ਰਿਲੀਜ਼ ਹੋ ਗਈ ਤਾਂ ਉਹ ਹਮੇਸ਼ਾ ਲਈ ਰਹੇਗੀ। ਮੈਂ ਨਹੀਂ ਚਾਹੁੰਦੀ ਕਿ ਮੈਨੂੰ ਕੋਈ ਇਸ ਤਰ੍ਹਾਂ ਯਾਦ ਰੱਖੇ ਕਿ ਇਸ ਨੇ ਕਿਹੋ ਜਿਹੀ ਫ਼ਿਲਮ ਕੀਤੀ।”

LEAVE A REPLY