flimy-duniya1ਮੁੰਬਈ : ਬੌਲੀਵੁੱਡ ਫ਼ਿਲਮ ‘ਉੜਤਾ ਪੰਜਾਬ’ ਦਾ ਟ੍ਰੇਲਰ ਬੀਤੇ ਦਿਨ ਹੀ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਅਭਿਸ਼ੇਕ ਚੌਬੇ ਹਨ। ਇਸ ਫ਼ਿਲਮ ਦਾ ਟ੍ਰੇਲਰ ਕਾਫ਼ੀ ਤਰੀਫ਼ਾਂ ਬਟੋਰ ਰਿਹਾ ਹੈ। ਇਸ ਫ਼ਿਲਮ ‘ਚ ਨੌਜਵਾਨਾਂ ਵਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ‘ਤੇ ਪ੍ਰਕਾਸ਼ ਪਾਇਆ ਗਿਆ ਹੈ, ਜਿਸ ਨਾਲ ਸਾਡੇ ਪੰਜਾਬ ਦੇ 70 ਪ੍ਰਤੀਸ਼ਤ ਨੌਜਵਾਨ ਇਸ ਦਾ ਸ਼ਿਕਾਰ ਹੋ ਰਹੇ ਹਨ। ਇਸ ਟ੍ਰੇਲਰ ਦਾ ਬੌਲੀਵੁੱਡ ਸਿਤਾਰਿਆਂ ਨੇ ਟਵਿੱਟਰ ਰਾਹੀ ਕਾਫ਼ੀ ਪ੍ਰਸ਼ੰਸਾ ਕੀਤੀ ਹੈ। ਅਦਾਕਾਰ ਅਨੁਪਮ ਖੇਰ ਨੇ ਕਿਹਾ, ”ਉੜਤਾ ਪੰਜਾਬ’ ਦਾ ਟ੍ਰੇਲਰ ਬਹੁਤ ਪਿਆਰਾ ਹੈ। ਮੈਨੂੰ ਇਸ ‘ਚ ਸਾਰੇ ਕਿਰਦਾਰ ਬਹੁਤ ਪਸੰਦ ਆਏ ਪਰ ਸ਼ਾਹਿਦ ਤੁਸੀਂ ਇਸ ਫ਼ਿਲਮ ‘ਚ ਘਾਤਕ ਲੱਗ ਰਹੇ ਹੋ।”
ਇਕ ਪਾਸੇ ਬੌਲੀਵੁੱਡ ਨਿਰਦੇਸ਼ਕ ਮਧੁਰ ਭੰਡਾਰਕਰ ਨੇ ਟ੍ਰੇਲਰ ਨੂੰ ਚੁਸਤ ਦੱਸਿਆ ਤਾਂ ਦੂਜੇ ਪਾਸੇ ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਕਿਹਾ, ‘ਸ਼ਾਹਿਦ ਕਪੂਰ, ਆਲੀਆ ਭੱਟ, ਦਿਲਜੀਤ ਦੋਸਾਂਝ ਅਤੇ ਸ਼ਾਨਦਾਰ ਕਲਾਕਾਰ ਹਨ। ਕਰੀਨਾ ਦਾ ਪ੍ਰੋਮੋ ਸ਼ਾਨਦਾਰ ਹੈ।’ ਅਦਾਕਾਰਾ ਇਮਰਾਨ ਹਾਸ਼ਮੀ ਨੇ ਆਲੀਆ ਦੇ ਪ੍ਰੋਮੋ ਨੂੰ ਅਨੌਖਾ ਕਿਹਾ।
ਇਨ੍ਹਾਂ ਤੋਂ ਇਲਾਵਾ ਅਦਾਕਾਰਾ ਰਾਜਕੁਮਾਰ ਰਾਵ ਦਾ ਕਹਿਣਾ ਹੈ ਕਿ ਇਸ ਫ਼ਿਲਮ ਨੂੰ ਦੇਖਣ ਦੀ ਉਡੀਕ ਕਰਨੀ ਬਹੁਤ ਮੁਸ਼ਕਿਲ ਲੱਗ ਰਹੀ ਹੈ। ਕੇਨ ਘੋਸ਼ ਨੇ ਫ਼ਿਲਮ ਨੂੰ ਦੇਖਣ ਲਈ ਆਪਣੀ ਬੇਸਬਰੀ ਜ਼ਾਹਰ ਕੀਤੀ ਹੈ। ਨਿਖਿਲ ਅਡਵਾਨੀ ਨੇ ਕਿਹਾ, ‘ਮਾਣ ਨਾਲ ਕਹੋ ਯਾਰ… ਬੌਲੀਵੁੱਡ ਵੱਧ ਰਿਹਾ ਹੈ।’ ਹਾਸਰਸ ਕਲਾਕਾਰ ਅਤੇ ਅਦਾਕਾਰਾ ਸਤੀਸ਼ ਕੋਸ਼ਿਕ ਨੇ ਫ਼ਿਲਮ ਦੇ ਟ੍ਰੇਲਰ ਲਈ ਪੂਰੀ ਸਟਾਰ ਕਾਸਟ ਅਤੇ ਨਿਰਦੇਸ਼ਕ ਨੂੰ ਵਧਾਈ ਦਿੱਤੀ।

LEAVE A REPLY