5ਚੰਡੀਗੜ : ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਪ੍ਰਧਾਨ ਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਕਨੇਡਾ ਦੇ ਵਿਦੇਸ਼ ਮੰਤਰਾਲੇ ਦੀ ਅਪੀਲ ‘ਤੇ ਟੋਰੰਟੋ ਤੇ ਵੈਨਕੁਵਰ ‘ਚ ਸਿਆਸੀ ਰੈਲੀਆਂ ਕਰਨ ਸਬੰਧੀ ਆਪਣੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ, ਉਹ 23 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਨੇਡਾ ਦੀ ਆਪਣੀ ਛੇ ਦਿਨਾਂ ਦੀ ਫੇਰੀ ਦੌਰਾਨ ਉਥੋਂ ਦੇ ਪੰਜਾਬੀ ਸਮਾਜ ਨੂੰ ਮਿੱਲਣਗੇ ਅਤੇ ਵੱਖ ਵੱਖ ਮੁੱਦਿਆਂ ‘ਤੇ ਉਨ•ਾਂ ਨਾਲ ਚਰਚਾ ਕਰਨਗੇ।
ਕੈਪਟਨ ਅਮਰਿੰਦਰ ਨੂੰ ਭਾਰਤੀ ਵਿਦੇਸ਼ ਸਕੱਤਰ ਡਾ. ਐਸ. ਜੈਸ਼ੰਕਰ ਵੱਲੋਂ ਫੋਨ ‘ਤੇ ਸੂਚਿਤ ਕੀਤਾ ਗਿਆ ਹੈ ਕਿ ਕਨੇਡਾ ਗਲੋਬਲ ਅਫੇਅਰਜ਼ ਪਾਲਿਸੀ ਹੇਠ ਕੰਮ ਕਰਦਾ ਹੈ, ਜਿਹੜੀ ਵਿਦੇਸ਼ੀ ਸਰਕਾਰਾਂ ਤੇ ਲੋਕਾਂ ਨੂੰ ਉਥੇ ਚੋਣ ਪ੍ਰਚਾਰ ਕਰਨ ਤੋਂ ਰੋਕਦੀ ਹੈ। ਕਿਉਂਕਿ ਉਨ•ਾਂ ਦੀਆਂ ਸਿਆਸੀ ਕਾਨਫਰੰਸਾਂ ਮੇਜਬਾਨ ਦੇਸ਼ ਦੇ ਨਿਯਮਾਂ ਦੀਆਂ ਉਲੰਘਣਾਂ ਕਰਨਗੀਆਂ, ਜਿਸ ਕਾਰਨ ਉਨ•ਾਂ ਨੇ ਇਨ•ਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਉਨ•ਾਂ ਦੀਆਂ ਪਹਿਲਾਂ ਤੋਂ ਤੈਅ ਲੋਕਾਂ ਨਾਲ ਮੁਲਾਕਾਤਾਂ ਐਨ.ਆਰ.ਆਈ ਪੰਜਾਬੀਆਂ ਦੀਆਂ ਇੱਛਾਵਾਂ ਮੁਤਾਬਕ ਅਯੋਜਿਤ ਕੀਤੀਆਂ ਗਈਆਂ ਸਨ, ਜਿਸ ਦੌਰਾਨ ਉਹ ਕੋਈ ਸਿਆਸੀ ਬਿਆਨ ਦੇਣ ਤੋਂ ਨਹੀਂ ਬੱਚ ਸਕਦੇ ਹਨ, ਖਾਸ ਕਰਕੇ ਉਦੋਂ ਜਦੋਂ ਲੋਕ ਪੰਜਾਬ ਸਬੰਧੀ ਉਨ•ਾਂ ਦੀਆਂ ਯੋਜਨਾਵਾਂ ਬਾਰੇ ਪੁੱਛ ਰਹੇ ਸਨ।
ਅਜਿਹੇ ‘ਚ ਕਿਉਂਕਿ ਮੇਜਬਾਨ ਦੇਸ਼ ਅਜਿਹੇ ਸਮਾਗਮਾਂ ਦੀ ਇਜ਼ਾਜਤ ਨਹੀਂ ਦਿੰਦਾ, ਜਿਸ ਕਾਰਨ ਉਨ•ਾਂ ਨੇ ਇਨ•ਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਉਹ ਆਪਣੇ ਸਮਰਥਕ ਪੰਜਾਬੀਆਂ ਨਾਲ ਉਨ•ਾਂ ਦੇ ਘਰਾਂ ‘ਚ ਅਤੇ ਛੋਟੇ ਸਮੂਹਾਂ ‘ਚ ਮੁਲਾਕਾਤ ਕਰਨਗੇ, ਤਾਂ ਜੋ ਮੇਜਬਾਨ ਦੇਸ਼ ਦੇ ਨਿਯਮਾਂ ਦੀਆਂ ਪਾਲਣਾ ਪੁਖਤਾ ਕੀਤੀ ਜਾ ਸਕੇ।

LEAVE A REPLY