2ਬਰਲਿਨ : ਜਰਮਨੀ ਦੇ ਐਸੇਨ ਸ਼ਹਿਰ ਦੇ ਗੁਰਦੁਆਰੇ ‘ਚ ਹੋਏ ਵਿਸਫੋਟ ਮਾਮਲੇ ‘ਚ ਪੁਲੀਸ ਉਨਾ ਸੰਦਿਗਧਾਂ ਦੀ ਤਲਾਸ਼ ‘ਚ ਜੁਟੀ ਹੈ ਜਿਨਾਂ ਨੇ ਇਕ ਪਿਠੁ ਬੈਗ ‘ਚ ਬੰਬ ਲਗਾਇਆ ਤੇ ਭਿਆਨਕ ਵਿਸਫੋਟ ਹੋਇਆ ਸੀ। ਜਰਮਨ ਪੁਲੀਸ ਅਧਿਕਾਰੀਆਂ ਨੇ ਅਣਪਛਾਤੇ ਯੁਵਕਾਂ ਦੀ ਸੂਚਨਾ ਦੇਣ ਵਾਲੇ ਨੂੰ 5000 ਯੁਰੋ ਦੇ ਇਨਾਮ ਦੀ ਘੋਸ਼ਣਾ ਵੀ ਕੀਤੀ ਹੈ। ਇਕ ਵਿਆਹ ਦੀ ਸਮਾਪਤੀ ‘ਤੇ ਸ਼ਨੀਵਾਰ ਨੂੰ ਗੁਰਦੁਆਰਾ ਨਾਨਕਸਰ ਦੇ ਪ੍ਰਵੇਸ਼ ਸਭਾਗਾਰ ‘ਚ ਵਾਪਰੇ ਬੰਬ ਵਿਸਫੋਟ ‘ਚ ਤਿੰਨ ਲੋਕ ਜ਼ਖ਼ਮੀ ਹੋਏ ਸਨ। ਜ਼ਖ਼ਮੀਆਂ ‘ਚ ਇਕ ਗ੍ਰੰਥੀ ਵੀ ਸ਼ਾਮਲ ਸੀ। ਜਾਂਚ ਕਰਦੇ ਅਧਿਕਾਰੀਆਂ ਨੂੰ ਘਟਨਾ ਸਥਾਨ ‘ਤੇ ਇਕ ਬੈਕ ਬੈਗ ਮਿਲਿਆ ਹੈ ਤੇ ਸੀਸੀਟੀਵੀ ਫੁਟੇਜ ‘ਤੇ ਵੀ ਦੋ ਯੁਵਕ ਨਜ਼ਰ ਆ ਰਹੇ ਹਨ ਜਿਨਾਂ ਨੇ ਉਹ ਪਿਠੁ ਬੈਗ ਫੜਿਆ ਹੋਇਆ ਸੀ। ਇਸ ਬੈਗ ‘ਤੇ ਰਸੇਲ ਐਥਲੇਟਿਕ ਦਾ ਲੋਗੋ ਲਗਿਆ ਸੀ। ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ‘ਚ ਜੁਟੀ ਹੈ ਤੇ ਕਈ ਲੋਕਾਂ ਤੋਂ ਇਸ ਸਬੰਧੀ ਪੁਛਗਿਛ ਚਲ ਰਹੀ ਹੈ।

LEAVE A REPLY