4ਇਸਲਾਮਾਬਾਦ : ਪਾਕਿ ਦੇ ਪੰਜਾਬ ਪਰਾਂਤ ‘ਚ ਡਾਕੂਆਂ ਦੀ ਇਨੀ ਦਹਿਸ਼ਤ ਹੈ ਕਿ ਉਥੇ ਸੈਨਾ ਵੀ ਹੱਥ ਪਾਉਣ ‘ਚ ਡਰਦੀ ਹੈ। ਪਾਕਿ ਸੈਨਾ ਨੇ ਇਨਾਂ ਨਾਲ ਨਿਝਠਣ ਵਾਸਤੇ ਹਵਾਈ ਹਮਲੇ ਕਰਨ ਦੀ ਜੁਗਤ ਲਗਾਈ ਜੋ ਕਿ ਕਾਰਗਰ ਸਾਬਿਤ ਹੋਈ। ਇਨਾਂ ਹਮਲਿਆਂ ਨਾਲ ਗੈਂਗ ਤੇ ਉਸਦੇ ਮਾਸਟਰ ਮਾਇੰਡ ਰਸੂਲ ਉਰਫ ਛੋਟੂ ਸਮੇਟ 70 ਡਾਕੂਆਂ ਨੇ ਅੱਜ ਸੈਨਾ ਅਗੇ ਆਤਮਸਮਰਪਣ ਕਰ ਦਿਤਾ। ਸੈਨਾ ਨੇ ਅੰਤਕੀ ਡਾਕੂਆਂ ਨੂੰ ਦਬੋਚਣ ਲਈ ਮੁਹਿੰਮ ਸ਼ੁਰੂ ਕੀਤੀ ਸੀ ਤੇ ਲਗਾਤਾਰ ਹਵਾਈ ਹਮਲੇ ਜਾਰੀ ਰਖੇ ਸਨ ਤਾਕੀ ਇਹ ਡਾਕੂ ਆਪਣੇ ਠਿਕਾਣਿਆਂ ਤੋਂ ਬਾਹਰ ਆ ਜਾਵੇ। ਕਰੀਬਨ 3 ਹਫ਼ਤਿਆਂ ਤੱਕ ਇਹ ਸੰਘਰਸ਼ ਚਲਦਾ ਰਿਹਾ ਅਤੇ ਵੀਰਵਾਰ ਨੂੰ ਡਾਕੂਆਂ ਨੇ ਸੈਨਾ ਅੱਗੇ ਆਤਮਸਮਰਪਣ ਕਰ ਦਿਤਾ।

LEAVE A REPLY